ਪਾਕਿਸਤਾਨ, 30 ਅਗਸਤ -ਇੱਕ ਨਵਵਿਆਹੁਤਾ ਦੇ ਵਿਆਹ ਦੇ 13 ਦਿਨ ਬਾਅਦ ਹੀ ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਪਰਿਵਾਰ ਵਾਲਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੇ ਕਸਬਾ ਧੂਪ ਸਾਰੀ ਵਾਸੀ ਮੁਬਾਸ਼ਰ ਅਲੀ ਜੋ ਵਿਦੇਸ਼ ਵਿੱਚ ਰਹਿੰਦਾ ਹੈ, ਨੇ ਲਗਭਗ 18 ਸਾਲ ਪਹਿਲਾਂ ਉਜਮਾਂ ਨਾਲ ਨਿਕਾਹ ਕੀਤਾ ਸੀ ਅਤੇ ਉਨਾਂ ਦੇ ਸੱਤ ਬੱਚੇ ਹਨ। ਕੁਝ ਸਮੇਂ ਤੋਂ ਮੁਬਾਸਰ ਅਤੇ ਉਜਮਾ ਦੇ ਵਿੱਚ ਤਣਾਅ ਬਣਿਆ ਹੋਣ ਦੇ ਕਾਰਨ ਉਹ ਆਪਣੇ ਪੇਕੇ ਢੀਂਗਾ ਪਿੰਡ ਵਿੱਚ ਚਲੀ ਗਈ ਪਰ ਇਸ ਵਿੱਚ ਮੁਬਾਸਰ ਨੇ ਢੀਂਗਾ ਪਿੰਡ ਦੀ ਰਹਿਣ ਵਾਲੀ ਰੂਬੀਨਾ(26) ਨਾਲ 16 ਅਗਸਤ ਨੂੰ ਦੂਜਾ ਨਿਕਾਹ ਕਰ ਲਿਆ।
ਇਸ ਦੂਜੇ ਨਿਕਾਹ ਨੂੰ ਲੈ ਕੇ ਉਜਮਾਂ ਦਾ ਪਰਿਵਾਰ ਗੁੱਸੇ ਵਿੱਚ ਸੀ। ਅੱਜ ਰੂਬੀਨਾ ਜਦ ਆਪਣੇ ਪੇਕੇ ਘਰ ਆਈ ਤਾਂ ਉਜਮਾ ਦੇ ਪਿਤਾ ਅਸਲਮ ਨੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਰੂਬੀਨਾ ਦੇ ਘਰ ਜਾ ਕੇ ਰੂਬੀਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਅਸਲਮ ਸਮੇਤ ਉਜਮਾ ਦੀ ਮਾਂ ਅਤੇ ਦੋ ਭਰਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।