ਜੰਮੂ, 30 ਅਗਸਤ – ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਤੋਂ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਦੇ ਹੋਏ ਅੱਜ ਤੜਕੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ। ਜੰਮੂ ਸਥਿਤ ਰੱਖਿਆ ਜਨਸੰਪਰਕ ਅਧਿਾਕਰੀ ਲੈਫਟੀਨੈਂਟ ਦੇਵੇਂਦਰ ਆਨੰਦ ਨੇ ਦੱਸਿਆ ਕਿ ਇਲਾਕੇ ਵਿੱਚ ਮੁਹਿੰਮ ਹਾਲੇ ਵੀ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਅੱਜ ਤੜਕੇ ਕੰਟਰੋਲ ਰੇਖਾ ਦੇ ਪਾਰ ਤੋਂ ਅੱਤਵਾਦੀਆਂ ਨੇ ਪੁੰਛ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਦੇ ਮੁਸਤੈਦ ਜਵਾਨਾਂ ਨੇ ਏਕੀਕ੍ਰਿਤ ਨਿਗਰਾਨੀ ਗਰਿੱਡ ਦੇ ਪ੍ਰਭਾਵੀ ਉਪਯੋਗ ਤੋਂ ਪੁੱਛ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਦਾ ਪਤਾ ਲੱਗਾ ਲਿਆ।
ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਇਕ ਅੱਤਵਾਦੀ ਮਾਰਿਆ ਗਿਆ। ਉਸ ਦੀ ਲਾਸ਼ ਅਤੇ ਉਸ ਦੇ ਏ. ਕੇ.-47 ਰਾਈਫਲ ਬਰਾਮਦ ਕੀਤੀ ਗਈ ਹੈ। ਲੈਫਟੀਨੈਂਟ ਕਰਨਲ ਆਨੰਦ ਨੇ ਦੱਸਿਆ ਕਿ ਮੁਸਤੈਦ ਫ਼ੌਜੀਆਂ ਦੀ ਇਹ ਕਾਰਵਾਈ ਕੰਟਰੋਲ ਰੇਖਾ ਤੇ ਕਿਸੇ ਵੀ ਕੋਸ਼ਿਸ਼ ਨੂੰ ਅਸਫ਼ਲ ਕਰਨ ਦੇ ਭਾਰਤੀ ਫ਼ੌਜ ਦੇ ਸੰਕਲਪ ਨੂੰ ਦਿਖਾਉਂਦੀ ਹੈ।