ਉੱਤਰਾਖੰਡ, 30 ਅਗਸਤ- ਉਤਰਾਖੰਡ ਦੇ ਸੀਮਾਂਤ ਜ਼ਿਲ੍ਹੇ ਪਿਥੌਰਗੜ੍ਹ ਦੀ ਧਾਰਚੂਲਾ ਤਹਿਸੀਲ ਤੇ ਨੇਪਾਲ ਦੇ ਪਿੰਡ ਵਿੱਚ ਬੱਦਲ ਫੱਟਣ ਨਾਲ ਬੀਤੀ ਰਾਤ ਭਾਰੀ ਤਬਾਹੀ ਹੋਈ ਹੈ। ਧਾਰਚੂਲਾ ਤਹਿਸੀਲ ਤੋਂ 12 ਕਿਮੀ ਦੂਰ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ ਤੋਂ ਲੱਗੇ ਜੁੰਮਾ ਪਿੰਡ ਦਾ ਸੰਪਰਕ ਜਗਤ ਤੋਂ ਕੱਟ ਗਿਆ ਹੈ। ਸਭ ਤੋਂ ਵੱਧ ਤਬਾਹੀ ਇਸ ਪਿੰਡ ਵਿੱਚ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਵਿਅਕਤੀ ਲਾਪਤਾ ਹੋ ਗਏ ਹਨ। ਜਦਕਿ ਕਈ ਮਕਾਨ ਨੁਕਸਾਇਨਦਾਇਕ ਹੋ ਗਏ ਹਨ। ਪਿੰਡ ਤੋਂ ਭੱਜ ਕੇ ਪਿੰਡ ਦੇ ਲੋਕਾਂ ਨੇ ਸਰੁੱਖਿਅਤ ਥਾਂ ਪਨਾਹ ਲਈ। ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ., ਪੁਲੀਸ, ਮਾਲੀਆ ਟੀਮ ਮੌਕੇ ਤੋਂ ਰਵਾਨਾ ਹੋ ਚੁੱਕਿਆ ਹੈ। ਹਾਈਵੇਅ ਸਮੇਤ ਸਾਰੇ ਪੈਦਲ ਮਾਰਗ ਬੰਦ ਹੋਣ ਨਾਲ ਪਿੰਡ ਤਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ।
ਜਿਕਰਯੋਗ ਹੈ ਕਿ ਨੇਪਾਲ ਦੇ ਸਿਰਬਗੜ ਵਿੱਚ ਬੱਦਲ ਫੱਟਣ ਕਾਰਨ ਆਏ ਮਲਬੇ ਨਾਲ ਕਾਲੀ ਨਦੀ ਦਾ ਪ੍ਰਵਾਹ ਰੋਕ ਦਿੱਤਾ ਗਿਆ। ਜਿਸ ਦੇ ਚੱਲਦਿਆਂ ਧੌਲੀਗੰਗਾ ਹਾਈਡਰੋਇਲੈਕਟ੍ਰਿਕ ਪ੍ਰੋਜੈਕਟ ਦਾ ਪ੍ਰਬੰਧਕੀ ਦਫਤਰ ਤੇ ਕਾਲੋਨੀ ਤੱਕ ਕਾਲੀ ਨਦੀ ਦਾ ਪਾਣੀ ਜਮ੍ਹਾਂ ਹੋ ਗਿਆ। ਕਾਲੋਨੀ ਵਿੱਚ ਰਹਿਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਤਿੰਨ ਮੰਜ਼ਿਲਾਂ ਭਵਨ ਦੀ ਛੱਤ ਤੇ ਰਾਤ ਗੁਜ਼ਾਰੀ। ਧਾਰਚੂਲਾ ਵਿੱਚ ਅੰਤਰਰਾਸ਼ਟਰੀ ਝੂਲਾ ਪੁਲ ਤੱਕ ਪਾਣੀ ਪੁੱਜ ਗਿਆ। ਰਾਤ ਨੂੰ ਐੱਸ. ਡੀ. ਐੱਮ. ਤੇ ਪੁਲੀਸ ਨੇ ਨਦੀ ਕਿਨਾਰੇ ਸਥਿਤ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਜਗ ਕੀਤਾ। ਜੁੰਮਾ ਦੇ ਖਾਤਪੋਲੀ ਵਿੱਚ ਦੋ ਔਰਤਾਂ ਤੇ ਜਾਮੁਨੀ ਤੋਕ ਵਿੱਚ 6 ਤੋਂ 7 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ।