ਮਾਨਚੈਸਟਰ, 17 ਸਤੰਬਰ- ਆਸਟਰੇਲੀਆ ਦੇ ਤੂਫਾਨੀ ਆਲਰਾਊਂਡਰ ਗਲੇਨ ਮੈਕਸਵੇਲ ਅਤੇ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਦੇ ਸੈਂਕੜੇ ਵਾਲੀ ਪਾਰੀਆਂ ਦੇ ਦਮ ਤੇ ਇੰਗਲੈਂਡ ਨੂੰ ਆਖਰੀ ਵਨ ਡੇ ਵਿੱਚ 3 ਵਿਕਟਾਂ ਨਾਲ ਹਰਾਇਆ| ਇਨ੍ਹਾਂ ਦੋਵਾਂ ਦੀ ਧਮਾਕੇਦਾਰ ਪਾਰੀਆਂ ਦੇ ਦਮ ਤੇ ਆਸਟਰੇਲੀਆ ਨੇ ਇੰਗਲੈਂਡ ਤੋਂ 3 ਮੈਚਾਂ ਦੀ ਵਨ ਡੇ ਸੀਰੀਜ਼ ਵਿੱਚ 2-1 ਨਾਲ ਜਿੱਤ ਲਈ| ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਨੀ ਬੇਅਰਸਟੋ ਦੇ ਸੈਂਕੜੇ ਦੇ ਦਮ ਤੇ 302 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ| ਆਸਟਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ਤੇ 49.4 ਓਵਰਾਂ ਵਿੱਚ ਇਹ ਟੀਚਾ ਹਾਸਲ ਕਰ ਲਿਆ|
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੁਸ਼ਕਿਲ ਹਾਲਾਤ ਵਿੱਚ ਬੇਅਰਸਟੋ ਨੇ ਸੈਂਕੜਾ ਲਗਾਇਆ| 96 ਦੌੜਾਂ ਤੇ ਚਾਰ ਵਿਕਟਾਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਸੈਮ ਬਿਲਿੰਗਸ ਦੇ ਨਾਲ 114 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ| ਬੇਅਰਸਟੋ 126 ਗੇਂਦਾਂ ਤੇ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ| ਆਸਟਰੇਲੀਆ ਦੇ ਲਈ ਮਿਸ਼ੇਲ ਸਟਾਰਕ ਤੇ ਐਡਮ ਜਾਂਪਾ ਨੇ 3-3 ਵਿਕਟਾਂ ਹਾਸਲ ਕੀਤੀਆਂ|
ਆਸਟਰੇਲੀਆ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਮੈਕਸਵੇਲ ਨੇ 90 ਗੇਂਦਾਂ ਵਿੱਚ 108 ਦੌੜਾਂ ਬਣਾਈਆਂ ਤੇ ਕੈਰੀ ਨੇ 106 ਦੌੜਾਂ ਦਾ ਯੋਗਦਾਨ ਦਿੱਤਾ| ਇਹ ਕੈਰੀ ਦੇ ਵਨ ਡੇ ਕਰੀਅਰ ਦਾ ਟੋਪ ਸਕੋਰ ਹੈ| ਇਸ ਤੋਂ ਪਹਿਲਾਂ ਉਨ੍ਹਾਂ ਨੇ ਵਨ ਡੇ ਵਿੱਚ ਹੁਣ ਤੱਕ ਸੈਂਕੜਾ ਨਹੀਂ ਬਣਾਇਆ ਸੀ ਤੇ ਉਸਦੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਸੀ| ਇੰਗਲੈਂਡ ਦੇ ਲਈ ਕ੍ਰਿਸ ਵੋਕਸ ਤੇ ਜੋ ਰੂਟ ਨੇ 2-2 ਵਿਕਟਾਂ ਹਾਸਲ ਕੀਤੀਆਂ|