ਆਕਲੈਂਡ,17 ਅਗਸਤ- ਆਕਲੈਂਡ ਵਿੱਚ ਅੱਜ ਸ਼ੱਕੀ ਡੈਲਟਾ ਵੈਰੀਐਂਟ ਕੋਰੋਨਾ ਦਾ ਕਮਿਊਨਿਟੀ ਵਿੱਚ ਕੇਸ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿਹਤ ਮਹਿਕਮੇ ਵਲੋਂ ਇਸ ਦੇ ਸਰੋਤ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਕੇਸ ਦਾ ਸਬੰਧ ਕਿਸੇ ਵੀ ਬਾਰਡਰ ਜਾਂ ਫਿਰ ਕੁਆਰੰਟੀਨ ਸੁਵਿਧਾ ਨਾਲ ਹੈ ਇਸ ਬਾਰੇ ਅਜੇ ਦੱਸਿਆ ਨਹੀ ਗਿਆ।
ਸਿਹਤ ਮਹਿਕਮੇ ਦੇ ਅਧਿਕਾਰੀ ਕਾਂਟੇਕਟ ਟਰੈਸਿੰਗ ਲਈ ਬਿਮਾਰ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ ਤਾ ਜੋ ਪਤਾ ਲੱਗ ਸਕੇ ਕਿ ਉਹ ਪਿਛਲੇ ਸਮੇ ਵਿੱਚ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਆਇਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋ ਕੈਬਨਿਟ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਆਕਲੈਂਡ ਅਤੇ ਕੋਰੋਮੰਡਲ ਸ਼ਹਿਰ ਇੱਕ ਹਫ਼ਤੇ ਲਈ ਅਤੇ ਬਾਕੀ ਦੇਸ਼ ਤਿੰਨ ਦਿਨ ਦੇ ਲੈਵਲ 4 (ਮੁੰਕਮਲ ਤਾਲਾਬੰਦੀ) ਵਿੱਚ ਰਹਿਣਗੇ।