ਫ਼ਿਰੋਜ਼ਪੁਰ 12 ਜੂਨ 2020 : ਪਿਛਲੇ ਕਈ ਦਿਨਾਂ ਤੋਂ ਗਰੀਨ ਜ਼ੋਨ ਜ਼ਿਲ੍ਹਾ ਫਿਰੋਜ਼ਪੁਰ ਵਿਚ ਫਿਰ ਇੱਕ ਵਾਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਫਿਰੋਜ਼ਪੁਰ ਸ਼ਹਿਰ ਦੀ ਜਲੰਧਰ ਕਲੋਨੀ (ਬਾਬਾ ਰਾਮ ਲਾਲ ਨਗਰ) ਦੇ ਵਾਸੀ 35 ਸਾਲਾ ਇਕ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਕਰਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਮੁੜਿਆ ਸੀ। ਜਿਸ ਦਾ ਕੋਰੋਨਾ ਟੈਸਟ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਲਿਆ ਗਿਆ ਸੀ, ਜੋ ਪਾਜ਼ੀਟਿਵ ਆਇਆ ਹੈ । ਇਹ ਵਿਅਕਤੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਹੀ ਇਲਾਜ ਅਧੀਨ ਹੈ।
ਓਧਰ ਮੁਹੱਲੇ ਦੇ ਐੱਮ ਸੀ ਬੇਅੰਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਸਿਰਫ ਖਾਨਾਪੂਰਤੀ ਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਦੀ ਲਾਪਰਵਾਹੀ ਕਾਰਨ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਹਨ।