ਨਵੀਂ ਦਿੱਲੀ – ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ 4 ਲੱਖ ਤੋਂ ਵੱਧ ਕੋਰੋਨਾ ਮੌਤਾਂ ਨਾਲ ਭਾਰਤ ਤੀਜਾ ਦੇਸ਼ ਬਣ ਗਿਆ ਹੈ। ਇਨ੍ਹਾਂ ਤੋਂ ਇਲਾਵਾ ਮੈਕਸੀਕੋ ਇਕਲੋਤਾ ਅਜਿਹਾ ਦੇਸ਼ ਹੈ ਜਿਸ ਨੇ 2 ਲੱਖ ਤੋਂ ਵੱਧ ਮੌਤਾਂ ਦਰਜ ਕੀਤੀਆਂ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਘਟਦੇ ਮਾਮਲਿਆਂ ਵਿਚਾਲੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 46,617 ਨਵੇਂ ਮਾਮਲੇ ਸਾਹਮਣੇ ਆਏ। ਉੱਥੇ ਹੀ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹਿਣ ਨਾਲ ਰਿਕਵਰੀ ਦਰ ਵੱਧ ਕੇ 97.01 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.67 ਫੀਸਦੀ ਹੋ ਗਈ ਹੈ। ਬੀਤੇ ਦਿਨ 42 ਲੱਖ 64 ਹਜ਼ਾਰ 123 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ ਵਿੱਚ ਹੁਣ ਤੱਕ 32 ਕਰੋੜ 76 ਹਜ਼ਾਰ 232 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 46,617 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ 4 ਲੱਖ 58 ਹਜ਼ਾਰ 251 ਹੋ ਗਿਆ ਹੈ।ਇਸ ਦੌਰਾਨ 59 ਹਜ਼ਾਰ 384 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 2 ਕਰੋੜ 95 ਲੱਖ 48 ਹਜ਼ਾਰ 302 ਹੋ ਗਈ ਹੈ। ਸਰਗਰਮ ਮਾਮਲੇ 13,620 ਘੱਟ ਹੋ ਕੇ 5 ਲੱਖ 9 ਹਜ਼ਾਰ 637 ਰਹਿ ਗਏ ਹਨ। ਇਸੇ ਮਿਆਦ ਵਿੱਚ 853 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4 ਲੱਖ 412 ਹੋ ਗਈ ਹੈ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.67 ਫੀਸਦੀ ਰਿਕਵਰੀ ਦਰ 97.01 ਫੀਸਦੀ ਅਤੇ ਮੌਤ ਦਰ ਘੱਟ ਕੇ 1.31 ਹੋ ਗਈਹੈ।