ਮਮਦੋਟ, 11 ਸਤੰਬਰ 2020 – ਭਾਰਤ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਆਂਗਣਵਾੜੀ ਸੈਟਰਾਂ ਵਿੱਚ ਮੁੱਢਲੀ ਸਿੱਖਿਆ ਹਾਸਲ ਕਰ ਰਹੇ 3 ਤੋਂ 6 ਸਾਲ ਦੇ ਬੱਚਿਆਂ ਵਾਸਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ ( ਪੀ ਐਫ ਸੀ) ਦੇ ਸਹਿਯੋਗ ਨਾਲ ਸ਼ਾਨਦਾਰ ਬਿਲਡਿੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਏ ਕੇ ਜੀ ਐਸੋਸੀਏਟ ਦਿੱਲੀ ਵੱਲੋ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਵਿੱਚ ਤਿਆਰ ਕਰਾਈਆਂ ਕੁਝ ਬਿਲਡਿੰਗਾਂ ਦੀਆਂ ਚਾਬੀਆਂ ਅੱਜ ਪਿੰਡਾਂ ਦੇ ਸੈਂਟਰਾਂ ਵਿੱਚ ਸੇਵਾ ਨਿਭਾ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਸੌਪੀਆਂ ਗਈਆਂ। ਕੋਰੋਨਾ ਵਾਇਰਸ ਦੇ ਖੌਫ ਦੇ ਚਲਦਿਆਂ ਰਣਜੀਤ ਸਿੰਘ ਸੱਭਰਵਾਲ ਕੋਨਸੁਲਟੈਟ ਪੀ ਐਫ ਸੀ ਲਿ: ਦਿੱਲੀ, ਸੀ ਡੀ ਪੀ ਓ ਦਫਤਰ ਮਮਦੋਟ ਦੀ ਸੁਪਰਵਾਈਜਰ ਸੁਰਿੰਦਰ ਕੌਰ , ਅਸ਼ੀਸ਼ ਕੁਮਾਰ ਅਤੇ ਤਜਿੰਦਰ ਸਿੰਘ ਦਫਤਰ ਜਿਲਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਵੱਲੋਂ ਬਿਨਾਂ ਕਿਸੇ ਵਿਸ਼ੇਸ਼ ਸਮਾਗਮ ਦੇ ਆਂਗਣਵਾੜੀ ਸੈਂਟਰ ਪਿੰਡ ਝੋਕ ਨੋਧ ਸਿੰਘ ਦੀ ਨਵੀਂ ਬਣੀ ਸ਼ਾਨਦਾਰ ਬਿਲਡਿੰਗ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਭੁਪਿੰਦਰ ਕੌਰ, ਲੱਖੋ ਕਿ ਬਹਿਰਾਮ ਸੈਟਰ ਦੀ ਨਵੀਂ ਬਿਲਡਿੰਗ ਦੀਆਂ ਚਾਬੀਆਂ ਨੀਰਜਾ ਬਾਲਾ , ਪਿੰਡ ਚਪਾਤੀ ਦੇ ਆਂਗਣਵਾੜੀ ਸੈਂਟਰ ਦੀ ਨਵੀ ਬਣੀ ਬਿਲਡਿੰਗ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਪ੍ਰਕਾਸ਼ ਕੋਰ ਤੇ ਪਿੰਡ ਜੋਧਪੁਰ ਦੇ ਸੈਂਟਰ ਦੀ ਨਵੀ ਬਣੀ ਬਿਲਡਿੰਗ ਦੀਆਂ ਚਾਬੀਆਂ ਆਂਗਣਵਾੜੀ ਵਰਕਰ ਪ੍ਰੇਮ ਕੌਰ ਨੂੰ ਸੌਪੀਆਂ।
ਇਸ ਮੌਕੇ ਬਿਲਡਿੰਗ ਦਾ ਨਿਰਮਾਣ ਕਰਨ ਵਾਲੇ ਠੇਕੇਦਾਰ ਖਾਨ ਸਾਬ ਦਿੱਲੀ ਵੀ ਉਹਨਾ ਨਾਲ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸੁਪਰਵਾਈਜਰ ਸੁਰਿੰਦਰ ਕੌਰ ਨੇ ਕਿਹਾ ਕਿ ਇਸ ਨਵੀਂ ਬਣੀ ਬਿਲਡਿੰਗ ਵਿੱਚ ਨੰਨੇ ਮੁੰਨੇ ਬੱਚਿਆਂ ਲਈ ਵਧੀਆ ਫਰਨੀਚਰ ਦੇ ਨਾਲ ਖੇਡਾਂ ਦਾ ਸਮਾਨ ਵੀ ਉਪਲਬਧ ਕਰਾਇਆ ਜਾਵੇਗਾ ਤੇ ਇਹਨਾ ਬਿਲਡਿੰਗਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੇ ਵਿੱਚ ਹੀ ਰਸੋਈ ਅਤੇ ਵਾਸ਼ ਰੂਮ ਦੀ ਸਹੂਲਤ ਵੀ ਉਪਲਬਧ ਕਰਾਈ ਗਈ ਹੈ ਤੇ ਇਹਨਾਂ ਬਿਲਡਿੰਗਾਂ ਦੀਆਂ ਦੀਵਾਰਾਂ ਨੂੰ ਵਿਸ਼ੇਸ਼ ਤੌਰ ਦੀ ਪੇਟਿੰਗਜ ਦੇ ਨਾਲ ਸਜਾਇਆ ਜਾਵੇਗਾ ਜਿਸ ਨਾਲ ਬੱਚੇ ਉਠਦੇ ਬੈਠਦੇ ਸਿੱਖਿਆ ਹਾਸਲ ਕਰ ਸਕਣਗੇ। ਉਕਤ ਪਹੁੰਚੇ ਅਫਸਰ ਸਹਿਬਾਨ ਵੱਲੋਂ ਪਿੰਡ ਜੋਧਪੁਰ ਵਿਖੇ ਪਿੰਡ ਦੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਪਾਸੋਂ ਰਿਬਨ ਕੱਟਣ ਦੀ ਰਸਮ ਅਦਾ ਕਰਵਾਈ ਗਈ ਤੇ ਨਵੀਂ ਬਿਲਡਿੰਗ ਦੀਆਂ ਚਾਬੀਆਂ ਪ੍ਰੇਮ ਕੌਰ ਨੂੰ ਸੌਪੀਆਂ ਗਈਆਂ। ਇਸ ਮੌਕੇ ਆਂਗਣਵਾੜੀ ਵਰਕਰ ਤਜਿੰਦਰ ਕੌਰ , ਜਗਿੰਦਰ ਸਿੰਘ ਜੀ ਓ ਜੀ ( ਐਕਸ ਸਰਵਿਸ ਮੈਨ) ਸਤਪਾਲ ਭਗਤ ,ਜਸਬੀਰ ਸਿੰਘ, ਸੁਰਜਨ ਅਤੇ ਹੈਲਪਰ ਪਿੰਦਰ ਵੀ ਮੌਜੂਦ ਸਨ।