ਚੰਡੀਗੜ੍ਹ – ਹਰਿਆਣਾ ਵਿਚ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਦਾ ਭੁਗਤਾਨ 10 ਜੁਲਾਈ, 2021 ਤਕ ਸੌ-ਫੀਸਦੀ ਕਰ ਦਿੱਤਾ ਜਾਵੇਗਾ।ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਹਰਿਆਣਾ ਰਜ ਸਹਿਕਾਰੀ ਚੰਡ ਮਿੱਲ ਫੈਡਰੇਸ਼ਨ (ਸ਼ੂਗਰਫੈਡ) ਦੇ ਅਧਿਕਾਰੀਆਂ ਦੇ ਨਾਲ ਆਯੋਜਿਤ ਸਮੀਖਿਆ ਮੀਟਿੰਗ ਵਿਚ ਦਿੱਤੀ। ਉਨ੍ਹਾਂ ਨੇ ਦਸਿਆ ਕਿ ਹਾਲ ਹੀ ਦੇ ਪਿਰਾਈ ਸੀਜਨ 2020-21 ਦੌਰਾਨ ਸਹਿਕਾਰੀ ਖੰਡ ਮਿੱਲਾਂ ਨੇ 429.35 ਲੱਖ ਕੁਇੰਟਲ ਗੰਨੇ ਦੀ ਖਰੀਦ ਕੀਤੀ ਹੈ ਜਿਸ ਦੀ ਕੁੱਲ ਰਕਮ 1500.83 ਕਰੋੜ ਬਣਦੀ ਹੈ ਜਿਸ ਵਿੱਚੋਂ 1082.16 ਕਰੋੜ ਰੁਪਏ ਦੀ ਰਕਮ ਗੰਨਾ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ 10 ਜੁਲਾਈ ਤਕ ਅਦਾ ਰਕ ਦਿੱਤੀ ਜਾਵੇਗੀ।ਮੀਟਿੰਗ ਦੌਰਾਨ ਉਨ੍ਹਾਂ ਨੇ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਇਸੀ ਤਰ੍ਹਾ ਇਸ ਸੀਜਨ ਵਿਚ ਵੀ ਕਾਰਜ ਕਰਨਾ ਹੈ ਅਤੇ ਜੋ ਕਮੀਆਂ ਪਿਛਲੇ ਸੀਜਨ ਵਿਚ ਰਹਿ ਗਈਆਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਲਗਾਤਾਰ ਸੁਧਾਰ ਲਿਆਉਣ ਦੀ ਜਰੂਰਤ ਹੈ ਤਾਂ ਜੋ ਘੱਟ ਖਰਚ ਵਿਚ ਮਿੱਲਾਂ ਨੂੰ ਚਲਾਉਣ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮਿੱਲਾਂ ਵਿਚ ਰੱਖ-ਰਖਾਵ ਤੇ ਮੁਰੰਮਤ ਦੇ ਜਰੂਰੀ ਕੰਮ ਨੂੰ ਹੀ ਕੀਤਾ ਜਾਵੇ ਤਾਂ ਜੋ ਅਸੀਂ ਘੱਟ ਖਰਚ ਵਿਚ ਹੀ ਮਿੱਲਾਂ ਨੂੰ ਸੰਚਾਲਿਤ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿੱਲਾਂ ਨੂੰ ਸੰਚਾਲਤ ਕਰਨ ਦੇ ਲਈ ਧਾਰਣਾ ਨੂੰ ਬਦਲਨਾ ਹੈ ਅਤੇ ਮਿੱਲਾਂ ਨੂੰ ਘਾਟੇ ਤੋਂ ਉਭਾਰਣ ਦੇ ਨਾਲ-ਨਾਲ ਸਾਰੇ ਮਿੱਲਾਂ ਨੂੰ ਲਾਭ ਦੀ ਸਥਿਤੀ ਵਿਚ ਵੀ ਲਿਆਉਣਾ ਹੈ।ਮੀਟਿੰਗ ਵਿਚ ਦਸਿਆ ਗਿਆ ਕਿ ਪਿਰਾਈ ਸੀਜਨ 2020-21 ਵਿਚ 429.17 ਲੱਖ ਕੁਇੰਟਲ ਗੰਨੇ ਦੀ ਪਿਰਾਈ ਕੀਤੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 371.86 ਲੱਖ ਕੁਇੰਟਲ ਗੰਨੇ ਦੀ ਪਿਰਾਈ ਕੀਤੀ ਗਈ ਸੀ। ਇਸ ਤਰ੍ਹਾ, ਪਿਰਾਈ ਸੀਜਨ 2020-21 ਵਿਚ 41.97 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਗਿਆ ਜਦੋਂ ਕਿ ਪਿਰਾਈ ਸੀਜਨ 2019-20 ਵਿਚ 37.41 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਗਿਆ ਸੀ। ਮੀਟਿੰਗ ਵਿਚ ਦਸਿਆ ਗਿਆ ਕਿ ਪਿਰਾਈ ਸੀਜਨ 2020-21 ਵਿਚ 87.59 ਫੀਸਦੀ ਸਮਰੱਥਾ ਵਰਤੋ ਕੀਤੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 86.13 ਫੀਸਦੀ ਸਮਰੱਥਾ ਵਰਤੋ ਕੀਤੀ ਗਈ ਸੀ। ਅਜਿਹੇ ਹੀ, ਪਿਰਾਈ ਸੀਜਨ 2020-21 ਵਿਚ 36.08 ਕਰੋੜ ਰੁਪਏ ਦੀ 7.53 ਕਰੋੜ ਯੂਨਿਟ ਬਿਜਲੀ ਵੇਚੀ ਗਈ ਜਦੋਂ ਕਿ ਪਿਰਾਈ ਸੀਜਨ 2019-20 ਵਿਚ 32.19 ਕਰੋੜ ਰੁਪਏ ਦੀ 6.82 ਕਰੋੜ ਯੂਨਿਟ ਬਿਜਲੀ ਵੇਚੀ ਗਈ ਸੀ।ਮੀਟਿੰਗ ਵਿਚ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਮਹਿਮ, ਕੈਥਲ ਅਤੇ ਪਲਵਲ ਦੀ ਸਹਿਕਾਰੀ ਖੰਡ ਮਿੱਲਾਂ ਵੱਲੋਂ 2020-21 ਦੇ ਪਿਰਾਈ ਸੀਜਨ ਦੌਰਾਨ 630.16 ਕੁਇੰਟਲ ਗੁੜ ਦਾ ਉਤਪਾਦਨ ਕੀਤਾ ਗਿਆ। ਇਸੀ ਤਰ੍ਹਾ, ਕੈਥਲ ਦੀ ਸਹਿਕਾਰੀ ਖੰਡ ਮਿੱਲ ਵਿਚ ਬਾਇਓ-ਫਿਯੂਲ ਦੇ ਲਈ ਪਰਿਯੋਜਨਾ ‘ਤੇ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਜਲਦੀ ਹੀ ਹੋਰ ਸਹਿਕਾਰੀ ਖੰਡ ਮਿੱਲਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।ਮੀਟਿੰਗ ਦੌਰਾਨ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਦਸਿਆ ਕਿ ਜਿਨ੍ਹਾਂ ਖੰਡ ਮਿੱਲਾਂ ਵਿਚ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਚੰਗਾ ਕਾਰਜ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਇੰਸੈਂਟਿਵ ਦਿੱਤਾ ਜਾਵੇਗਾ ਅਤੇ ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੇ ਕਾਰਜ ਵਿਚ ਕੋਈ ਕੋਤਾਹੀ ਦਿਖਾਈ ਦੇਵੇਗੀ ਤਾਂ ਉਸ ਨੂੰ ਸਜਾ ਵੀ ਦਿੱਤੀ ਜਾਵੇਗੀ।ਮੀਟਿੰਗ ਵਿਚ ਸ੍ਰੀ ਕੌਸ਼ਲ ਨੇ ਕਿਹਾ ਕਿ ਮਿੱਲਾਂ ਵਿਚ ਚਲ ਰਹੀ ਵੱਖ-ਵੱਖ ਯੋਜਨਾਵਾਂ ਨੂੰ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਪੂਰਾ ਕਰਨ ਤਾਂ ਜੋ ਭਵਿੱਖ ਵਿਚ ਕਿਸੇ ਵੀ ਤਰ੍ਹਾ ਕੋਈ ਸਮਸਿਆ ਨਾ ਹੋਵੇ। ਉਨ੍ਹਾਂ ਨੇ ਸਹਿਕਾਰੀ ਖੰਡ ਮਿੱਲਾਂ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦਾਂ ਦੀ ਆਨਲਾਇਨ ਵਿਕਰੀ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਆਨਲਾਇਨ ਵਿਕਰੀ ਦੇ ਕਾਰਜ ਨੂੰ ਹੋਰ ਮਿੱਲਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ।ਮੀਟਿੰਗ ਵਿਚ ਸ਼ੂਗਰਫੈਡ ਦੇ ਪ੍ਰਬੰਧ ਨਿਦੇਸ਼ਕ ਜਿਤੇਂਦਰ ਕੁਮਾਰ ਨੇ ਸਹਿਕਾਰਿਤਾ ਮੰਤਰੀ ਤੇ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੱ ਭਰੋਸਾ ਦਿੰਦੇ ਹੋਏ ਕਿਹਾ ਕਿ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਨਿਰਧਾਰਤ ਸਮੇ ਂਸੀਮਾ ਦੇ ਅੰਦਰ ਸਾਰੇ ਕਾਰਜਾਂ ਨੂੰ ਪੁਰਾ ਕਰ ਲਿਆ ਜਾਵੇਗਾ।ਮੀਟਿੰਗ ਵਿਚ ਸਹਿਕਾਰੀ ਕਮੇਟੀਆਂ ਦੇ ਰਜਿਸਟਰਾਰ ਆਰਐਸ ਵਰਮਾ, ਹੈਫੇਡ ਦੇ ਪ੍ਰਬੰਧ ਨਿਦੇਸ਼ਕ ਡੀਕੇ ਬੇਹਰਾ ਸਮੇਤ ਸਹਿਕਾਰੀ ਖੰਡ ਮਿੱਲਾਂ ਦੇ ਪ੍ਰਬੰਧ ਨਿਦੇਸ਼ਕਾਂ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।