ਨਵੀਂ ਦਿੱਲੀ, 8 ਜੂਨ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੌਜੂਦਾ ਸਮੇਂ ਵਿੱਚ ਦੇਸ਼ ਦੀ ਰੱਖਿਆ ਨੀਤੀ ਨੂੰ ਗਲੋਬਲ ਮਨਜ਼ੂਰੀ ਮਿਲਣ ਨਾਲ ਜੁੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ ਵਿੱਚ ਨਿਸ਼ਾਨਾ ਸਾਧਿਆ| ਰਾਹੁਲ ਨੇ ਲੱਦਾਖ ਕੰਟਰੋਲ ਰੇਖਾ ਤੇ ਗਤੀਰੋਧ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,”ਸਾਰਿਆਂ ਨੂੰ ਪਤਾ ਹੈ ‘ਸਰਹੱਦ’ ਦੀ ਅਸਲੀਅਤ ਪਰ ਦਿਲ ਨੂੰ ਖੁਸ਼ ਰੱਖਣ ਨੂੰ ‘ਸ਼ਾਹ-ਯਦ’ ਇਹ ਖਿਆਲ ਚੰਗਾ ਹੈ|”
ਜਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਬਿਹਾਰ ਵਿੱਚ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਕੀਤੀ ਗਈ ਸਭਾ ਵਿੱਚ ਕਿਹਾ ਸੀ ਕਿ ਭਾਰਤ ਦੀ ਰੱਖਿਆ ਨੀਤੀ ਨੂੰ ਗਲੋਬਲ ਮਨਜ਼ੂਰੀ ਮਿਲੀ ਹੈ| ਅਮਰੀਕਾ ਅਤੇ ਇਜ਼ਰਾਇਲ ਤੋਂ ਬਾਅਦ ਪੂਰੀ ਦੁਨੀਆ ਇਸ ਨਾਲ ਸਹਿਮਤ ਹੈ ਕਿ ਜੇਕਰ ਕੋਈ ਹੋਰ ਦੇਸ਼ ਆਪਣੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਸਮਰੱਥ ਹੈ ਤਾਂ ਉਹ ਭਾਰਤ ਹੈ| ਰਾਹੁਲ ਗਾਂਧੀ ਭਾਰਤ ਅਤੇ ਚੀਨ ਦਰਮਿਆਨ ਸਰਹੱਦ ਤੇ ਗਤੀਰੋਧ ਨੂੰ ਲੈ ਕੇ ਪਿਛਲੇ ਕੁਝ ਹਫਤਿਆਂ ਵਿੱਚ ਸਰਕਾਰ ਤੋਂ ਸਵਾਲ ਕਰ ਚੁਕੇ ਹਨ|