ਕੁਵੈਤ – ਕੁਵੈਤ ਵਿੱਚ ਸੜਕ ਹਾਦਸੇ ਦੌਰਾਨ ਰੂਪਨਗਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਵੈਤ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿੱਚ ਟੱਕਰ ਹੋ ਗਈ।ਇਸ ਹਾਦਸੇ ਤੋਂ ਬਾਅਦ ਇਕ ਟਰਾਲੇ ਨੂੰ ਅੱਗ ਲੱਗ ਗਈ। ਇਸੇ ਅੱਗ ਦੀ ਚਪੇਟ ਵਿੱਚ ਰੂਪਨਗਰ ਦੇ ਪਿੰਡ ਮੀਰਪੁਰ ਦੇ ਰਹਿਣ ਵਾਲਾ ਬਲਵਿੰਦਰ ਸਿੰਘ ਜਿਊਂਦਾ ਸੜ ਗਿਆ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਬੇਟਾ ਅਤੇ ਪਤਨੀ ਨੂੰ ਛੱਡ ਗਿਆ ਹੈ।
















