ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਜੀ-7 ਸਮੂਹ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਤੰਤਰ ਅਤੇ ਵਿਚਾਰਿਕ ਆਜ਼ਾਦੀ ਤੇ ਜ਼ੋਰ ਦਿੱਤੇ ਜਾਣ ਨੂੰ ਲੈ ਕੇ ਕਿਹਾ ਕਿ ਮੋਦੀ ਸਰਕਾਰ ਜੋ ਉਪਦੇਸ਼ ਪੂਰੀ ਦੁਨੀਆਂ ਨੂੰ ਦਿੰਦੀ ਹੈ ਤਾਂ ਉਸ ਤੇ ਉਸ ਨੂੰ ਪਹਿਲਾਂ ਖ਼ੁਦ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਜੀ-7 ਆਊਟਰੀਚ ਬੈਠਕ ਵਿੱਚ ਪ੍ਰਧਾਨ ਮੰਤਰੀ ਦਾ ਭਾਸ਼ਣ ਪ੍ਰੇਰਕ ਹੋਣ ਦੇ ਨਾਲ-ਨਾਲ ਅਜੀਬੋ-ਗਰੀਬ ਵੀ ਸੀ। ਮੋਦੀ ਸਰਕਾਰ ਜੋ ਉਪਦੇਸ਼ ਦੁਨੀਆ ਨੂੰ ਦਿੰਦੀ ਹੈ, ਉਸ ਨੂੰ ਪਹਿਲਾਂ ਭਾਰਤ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਦੁਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਕਮਾਤਰ ਅਜਿਹੇ ਮਹਿਮਾਨ ਸਨ, ਜੋ ਆਊਟਰੀਚ ਬੈਠਕ ਵਿੱਚ ਸਿੱਧੇ ਤੌਰ ਤੇ ਮੌਜੂਦ ਨਹੀਂ ਸੀ। ਖ਼ੁਦ ਤੋਂ ਪੁੱਛੋ, ਕਿਉਂ? ਕਿਉਂਕਿ ਜਿੱਥੇ ਤੱਕ ਕੋਰੋਨਾ ਵਿਰੁੱਧ ਲੜਾਈ ਦਾ ਸਵਾਲ ਹੈ ਤਾਂ ਭਾਰਤ ਦੀ ਸਥਿਤੀ ਸਭ ਤੋਂ ਵੱਖਰੀ ਹੈ। ਦੇਸ਼ ਆਬਾਦੀ ਦੇ ਅਨੁਪਾਤ ਵਿੱਚ ਸਭ ਤੋਂ ਵੱਧ ਸੰਕ੍ਰਮਿਤ ਅਤੇ ਸਭ ਤੋਂ ਘੱਟ ਟੀਕਾਕਰਨ ਵਾਲਾ ਦੇਸ਼ ਹੈ।ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਜੀ-7 ਦੇ ਸਿਖਰ ਸੰਮੇਲਨ ਦੇ ਸੈਸ਼ਨ ਵਿੱਚ ਕਿਹਾ ਕਿ ਤਾਨਾਸ਼ਾਹੀ, ਅੱਤਵਾਦ, ਹਿੰਸਕ ਅੱਤਵਾਦ, ਝੂਠੀਆਂ ਸੂਚਨਾਵਾਂ ਅਤੇ ਆਰਥਿਕ ਜ਼ੋਰ-ਜ਼ਬਰਦਸਤੀ ਨਾਲ ਪੈਦਾ ਵੱਖ-ਵੱਖ ਖ਼ਤਰਿਆਂ ਨਾਲ ਸਾਂਝੇ ਮੁੱਲਾਂ ਦੀ ਰੱਖਿਆ ਕਰਨ ਵਿੱਚ ਭਾਰਤ ਜੀ-7 ਦਾ ਇਕ ਸੁਭਾਵਿਕ ਸਾਂਝੇਦਾਰ ਹੈ। ਵਿਦੇਸ਼ ਮੰਤਰਾਲੇ ਅਨੁਸਾਰ, ਜੀ-7 ਸਿਖਰ ਸੰਮੇਲਨ ਦੇ ਮੁਕਤ ਸਮਾਜ ਅਤੇ ਮੁਕਤ ਅਰਥਵਿਵਸਥਾਵਾਂ ਸੈਸ਼ਨ ਵਿੱਚ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਲੋਕਤੰਤਰ, ਵਿਚਾਰਿਕ ਆਜ਼ਾਦੀ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਇਸ ਸੈਸ਼ਨ ਨੂੰ ਸੰਬੋਧਨ ਕੀਤਾ।