ਇਸ ਵਾਰ ਦੇ ਸੀਰੋ੍ਰਸਰਵੇ ਵਿਚ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ – ਅਨਿਲ ਵਿਜ
ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਸਰਕਾਰ ਅਗਲੀ 15 ਜੂਨ ਤੋਂ ਸੂਬੇ ਵਿਚ ਸੀਰੋ੍ਰਸਰਵੇ ਕਰਵਾਉਣ ਜਾ ਰਹੀ ਹੈ ਅਤੇ ਇਸ ਵਾਰ ਦੇ ਸੀਰੋ੍ਰਸਰਵੇ ਵਿਚ 6 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਵਿਚ ਕਿੰਨ੍ਹੀ ੲੰਟੀਬਾਡੀ ਬਣ ਚੁੱਕੀਆਂ ਹਨ।ਉਹ ਅੱਜ ਮੀਡੀਆ ਕਰਮਚਾਰੀਆਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸਰਵੇ ਰਾਹੀਂ ਇਹ ਜਾਣਕਾਰੀ ਜੁਟਾਈ ਜਾਵੇਗੀ ਕਿ ਰਾਜ ਦੀ ਜਨਤਾ ਵਿਚ ਕਿੰਨੇ ਫੀਸਦੀ ੲੰਟੀਬਾਡੀ ਬਣ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ੲੰਟੀਬਾਡੀ ਚਾਹੇ ਵੈਕਸੀਨੇਸ਼ਨ ਦੇ ਕਾਰਣ ਬਣੀਆਂ ਹੋਣ, ਚਾਹੇ ਕੋਰੋਨਾ ਸੰਕ੍ਰਮਣ ਦੇ ਕਾਰਣ ਬਣੀਆਂ ਹੋਣ, ਇਸ ਦਾ ਇਕ ਤਰ੍ਹਾ ਨਾਲ ਅੰਦਾਜਾ ਲਗਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਸ ਸਰਵੇ ਰਾਹੀਂ ਭਵਿੱਖ ਵਿਚ ਵੈਕਸਿਨ ਦੇ ਸਬੰਧ ਵਿਚ ਯੋਜਨਾ ਬਣਾਉਨ ਵਿਚ ਮਦਦ ਮਿਲੇਗੀ। ਨਾਲ ਹੀ ਕਿਨ੍ਹਾ ਖੇਤਰਾਂ ਤੇ ਵਰਗਾਂ ਵਿਚ ਵੱਧ ਜੋਰ ਦੇਣਾ ਹੈ, ਦੇ ਬਾਰੇ ਵਿਚ ਯੋਜਨਾ ਬਨਾਉਦੇ ਸਮੇਂ ਮਦਦ ਮਿਲੇਗੀ। ਸ੍ਰੀ ਵਿਜ ਨੇ ਦਸਿਆ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੌਨਾ ਦੀ ਕੋਈ ਤੀਜੀ ਲਹਿਰ ਆਵੇਗੀ, ਤਾਂ ਇਹ ਸਰਵੇ ਇਸ ਸਬੰਧ ਵਿਚ ਵੀ ਕਾਫੀ ਯੋਜਨਾ ਤਿਆਰ ਕਰਨ ਵਿਚ ਸਹਿਸੋਗ ਕਰੇਗਾ।ਸ੍ਰੀ ਵਿਜ ਨੇ ਵਿਰੋਧੀ ਪੱਖ ਤੇ ਪ੍ਰਹਾਰ ਕਰਦੇ ਹੋਏ ਕਿਹਾ ਕਿ ਵਿਰੋਧੀ ਪੱਖ ਦਾ ਕੰਮ ਹੈ ਮੁੱਦੇ ਉਠਾਉਣਾ ਸਰਕਾਰ ਦਾ ਕੰਮ ਹੈ ਉਨ੍ਹਾਂ ਦਾ ਹੱਲ ਕਰਨਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਅਤੇ ਉਨ੍ਹਾਂ ਦੀ ਸਾਰੀ ਸਰਕਾਰ ਕੋਰੋਨਾ ਕਾਲ ਤੋਂ ਉਤਪਨ ਹੋਈ ਪਰਿਸਥਿਤੀਆਂ ਨਾਲ ਨਜਿਠਣ ਲਈ ਦਿਨ੍ਰਰਾਤ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁਕਣ ਲਈ ਲੱਖਾ੍ਰਕਰੋੜਾ ਰੁਪਏ ਦੇ ਪੈਕੇਜ ਵੀ ਦਿੱਤੇ ਗਏ ਹਨ ਅਤੇ ਇਸ ਸਾਰੀ ਪਰਿਸਥਿਤੀਆਂ ਨੂੰ ਕਾਬੂ ਕਰਨ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ।