ਨਵੀਂ ਦਿੱਲੀ – ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੇ ਜਵਾਬ ਦੌਰਾਨ ਕਿਹਾ ਕਿ ਐੱਮ.ਐੱਸ.ਪੀ. ਸੀ, ਹੈ ਤੇ ਰਹੇਗੀ| ਪੀ.ਐੱਮ ਮੋਦੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਦੇਸ਼ ਦੀ ਤਰੱਕੀ ਲਈ ਲਿਆਂਦੇ ਗਏ ਨੇ| ਪੀ.ਐੱਮ ਨੇ ਕਿਹਾ ਕਿ ਸਦਨ ਦੀ ਕੋਈ ਮਰਿਆਦਾ ਹੁੰਦੀ ਹੈ ਤੇ ਇਸ ਸਦਨ ਦੁਆਰਾ ਜਦ ਇਸ ਗੱਲ ‘ਤੇ ਮੋਹਰ ਲੈ ਗਈ ਹੈ ਤਾਂ ਕਿਉਂ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ|