ਨਵੀਂ ਦਿੱਲੀ – ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਦੀ ਬਰਬਾਦੀ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਦੋਂ ਦੇਸ਼ ਵਿੱਚ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਵਿੱਚ ਟੀਕਾਕਰਨ ਮੁਹਿੰਮ ਜ਼ੋਰਾਂ ਨਾਲ ਜਾਰੀ ਹੈ ਅਤੇ 22.10 ਕਰੋੜ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਨੂੰ ਬਰਬਾਦ ਕਰ ਕੇ ਟੀਕਾਕਰਨ ਮੁਹਿੰਮ ਹੌਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੈਕਸੀਨ ਦੀ ਕਮੀ ਨੂੰ ਲੈ ਕੇ ਰੋਜ਼ਾਨਾ ਕੇਂਦਰ ਸਰਕਾਰ ਨੂੰ ਨਸੀਹਤ ਦਿੰਦੇ ਹਨ। ਉੱਧਰ ਕਾਂਗਰਸ ਸ਼ਾਸਿਤ ਰਾਜ ਸਰਕਾਰਾਂ ਆਪਣੀਆਂ ਕਮੀਆਂ ਅਤੇ ਕੁਪ੍ਰਬੰਧਨ ਤੇ ਪਰਦਾ ਪਾਉਣ ਲਈ ਜਨਤਾ ਨੂੰ ਗੁੰਮਰਾਹ ਅਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਸ਼ੋਕ ਗਹਿਲੋਤ ਗਾਂਧੀ ਪਰਿਵਾਰ ਦੀ ਨੱਕ ਹੇਠ ਅਤੇ ਉਨ੍ਹਾਂ ਦੀ ਸ਼ਹਿ ਵਿੱਚ ਵੈਕਸੀਨ ਦੀ ਹੇਰ-ਫੇਰ ਵਿੱਚ ਲਿਪਤ ਹਨ। ਪੰਜਾਬ ਵਿੱਚ ਕਾਂਗਰਸ ਸਰਕਾਰ ਕੇਂਦਰ ਵਲੋਂ ਮੁਫਤ ਮਿਲੀ ਵੈਕਸੀਨ ਮਹਿੰਗੇ ਰੇਟਾਂ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਹੈ। ਕੇਂਦਰ ਸਰਕਾਰ ਮੁਫਤ ਵਿੱਚ ਰਾਜਾਂ ਨੂੰ ਵੈਕਸੀਨ ਦੇ ਰਹੀ ਹੈ ਪਰ ਪੰਜਾਬ ਸਰਕਾਰ ਨੇ ਉਹੀ ਟੀਕਾ 1060 ਪ੍ਰਤੀ ਡੋਜ਼ ਦੀ ਦਰ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤਾ। ਪੰਜਾਬ ਵਿੱਚ ਹੁਣ ਪ੍ਰਾਈਵੇਟ ਹਸਪਤਾਲ ਉਹੀ ਟੀਕਾ ਆਮ ਜਨਤਾ ਨੂੰ 1560 ਰੁਪਏਪ੍ਰਤੀ ਡੋਜ਼ ਦੀ ਦਰ ਨਾਲ ਲਗਾ ਰਹੇ ਹਨ। ਮਤਲੱਬ ਜੋ ਟੀਕਾ ਲੋਕਾਂ ਨੂੰ ਮੁਫਤ ਵਿੱਚ ਲਗਾਉਣਾ ਸੀ ਕਾਂਗਰਸ ਰਾਜ ਵਿੱਚ ਉਹੀ ਟੀਕਾ 3120 ਵਿੱਚ ਲੱਗ ਰਿਹਾ ਹੈ। ਜਨਤਾ ਦੇ ਹਿੱਤਾਂ ਦੀ ਇੰਨੀ ਅਣਦੇਖੀ ਕਰ ਕੇ ਰਾਹੁਲ ਗਾਂਧੀ ਸਿਰਫ ਆਪਣੀ ਟਵਿੱਟਰ ਰਾਜਨੀਤੀ ਵਿੱਚ ਮਸਤ ਹਨ। ਕੀ ਰਾਹੁਲ ਗਾਂਧੀ ਆਪਣੇ ਮੁੱਖ ਮੰਤਰੀਆਂ ਨਾਲ ਵੈਕਸੀਨ ਦੀ ਬਰਬਾਦੀ ਤੇ ਪ੍ਰਸ਼ਨ ਪੁੱਛਣ ਦੀ ਜ਼ਹਿਮਤ ਚੁੱਕਣਗੇ।ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਗਹਿਲੋਤ ਸਰਕਾਰ ਪੰਜਾਬ ਤੋਂ ਦੋ ਕਦਮ ਅੱਗੇ ਨਿਕਲ ਗਈ ਹੈ। ਰਾਜਸਥਾਨ ਵਿੱਚ ਪਹਿਲਾਂ 11.50 ਲੱਖ ਤੋਂ ਵੀ ਜ਼ਿਆਦਾ ਵੈਕਸੀਨ ਦੀ ਡੋਜ਼ ਬਰਬਾਦ ਕੀਤੀ ਗਈ। ਹੁਣ ਰਾਜ ਦੇ ਦਸ ਜ਼ਿਲਿਆਂ ਦੇ 35 ਵੈਕਸੀਨੇਸ਼ਨ ਸੈਂਟਰ ਤੇ ਵੈਕਸੀਨ ਦੀਆਂ ਹਜ਼ਾਰਾਂ ਡੋਜ਼ ਕੂੜੇ ਦੇ ਡੱਬੇ ਵਿੱਚ ਮਿਲੀਆਂ ਹਨ ਹੋਰ ਤਾਂ ਹੋਰ ਰਾਜਸਥਾਨ ਵਿੱਚ ਟੀਕਿਆਂ ਦੇ ਸਾੜੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਹੈਰਾਨੀਜਨਕ ਹੈ ਕਿ ਜ਼ਿਆਦਾਤਰ ਵਾਇਲ 20 ਤੋਂ 75 ਫ਼ੀਸਦੀ ਤੱਕ ਭਰੇ ਹੋਏ ਸਨ। ਮੁੱਖ ਮੰਤਰੀ ਗਹਲੋਤ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮਿਲਕੇ ਵੈਕਸੀਨ ਖਿਲਾਫ ਗਲਤ ਸੂਚਨਾ ਮਹਿੰਮ ਚਲਾਈ ਜਿਸਦਾ ਗਲਤ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।