ਬ੍ਰਿਕਸ ਗੇਮਸ 2021 ਦੇ ਕੁੱਝ ਖੇਡਾਂ ਨੂੰ ਵੀ ਕੀਤਾ ਜਾਵੇਗਾ ਆਯੋਜਿਤ
ਚੰਡੀਗੜ੍ਹ – ਖੇਡੋਂ ਇਡੀਆ ਯੂਥ ਗੇਮਸ 2021 ਦੇ ਚੌਥੇ ਅਡੀਸ਼ਨ ਦਾ ਆਯੋਜਨ ਹਰਿਆਣਾ ਦੇ ਪੰਚਕੂਲਾ, ਅੰਬਾਲਾ, ਸ਼ਾਹਬਾਦ ਅਤੇ ਦਿੱਲੀ ਤੇ ਚੰਡੀਗੜ੍ਹ ਵਿਚ 21 ਨਵੰਬਰ ਤੋਂ 5 ਦਸੰਬਰ, 2021 ਤਕ ਕੀਤਾ ਜਾਵੇਗਾ, ਜਿਨ੍ਹਾ ਵਿਚ ਅੰਡਰ-18 ਕੈਟੇਗਰੀ ਦੇ ਖੇਡ ਆਯੋਜਿਤ ਕੀਤੇ ਜਾਣਗੇ। ਨਾਲ ਹੀ, ਬ੍ਰਿਕਸ ਗੇਮਸ 2021 ਦੇ ਕੁੱਝ ਖੇਡਾਂ ਦਾ ਵੀ ਆਯੋਜਨ ਖੇਡੋਂ ਇੰਡੀਆ ਦੇ ਨਾਲ ਕਰਵਾਇਆ ਜਾਵੇਗਾ। ਬ੍ਰਿਕਸ ਦੇਸ਼ਾਂ ਵਿਚ ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਸ਼ਾਮਿਲ ਹੈ।ਇਹ ਫੈਸਲਾ ਅੱਜ ਇੱਥੇ ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਦੀ ਅਗਵਾਈ ਹੇਠ ਖੇਡੋਂ ਇੰਡੀਆ ਯੂਥ ਗੇਮਸ-2021 ਦੇ ਲਈ ਗਠਤ ਕਾਰਜਕਾਰੀ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਕੀਤਾ ਗਿਆ। ਸ੍ਰੀ ਸਤਅ ਨਰਾਇਣ ਮੀਣਾ, ਸੀਨੀਅਰ ਡਾਇਰੈਕਟਰ ਖੇਡੋਂ ਇੰਡੀਆ, ਭਾਰਤੀ ਖੇਡ ਅਥਾਰਿਟੀ ਵੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।ਮੁੱਖ ਸਕੱਤਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਦੇ ਆਯੋਜਨ ਨਾਲ ਸਬੰਧਿਤ ਬੁਨਿਆਦੀ ਢਾਂਚਾ ਦੇ ਨਿਰਮਾਣ ਕੰਮਾਂ ਵਿਚ ਤੇਜੀ ਲਿਆਈ ਜਾਵੇ। ਸਾਰੇ ਸਬੰਧਿਤ ਵਿਭਾਗ ਆਪਸੀ ਤਾਲਮੇਲ ਦੇ ਨਾਲ ਇੰਨ੍ਹਾਂ ਖੇਡਾਂ ਨੂੰ ਸਫਲਤਾਪੂਰਵਕ ਆਯੋਜਨ ਕਰਵਾਉਣ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਖੇਡੋਂ ਇੰਡੀਆ ਗੇਮਸ ਦੇ ਲਾਂਚ ਸਮਾਰੋਹ ਦਾ ਆਯੋਜਨ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇ।ਇਸ ਸਮਾਰੋਹ ਵਿਚ ਮੰਨੇ-ਪ੍ਰਮੰਨੇ ਖਿਡਾਰੀਆਂ ਤੇ ਜਿਨ੍ਹਾਂ ਸੂਬਿਆਂ ਦੇ ਰਿਵਾਇਤੀ ਖੇਡਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਉਨ੍ਹਾਂ ਸੂਬਿਆਂ ਦੇ ਨੂਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਵੇ। ਇਸ ਦੇ ਨਾਲ ਹੀ, ਬ੍ਰਿਕਸ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੂੰ ਵੀ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਖੇਡੋਂ ਇੰਡੀਆ ਗੇਮਸ ਲਈ ਹਰਿਆਣਾ ਸਰਕਾਰ ਵੱਲੋਂ ਵਧੀਆ ਪ੍ਰਬੰਧ ਕੀਤੇ ਜਾਣ।ਮੀਟਿੰਗ ਵਿਚ ਓਐਸਡੀ, ਖੇਡੋਂ ਇੰਡੀਆ ਪੰਕਜ ਨੈਨ ਨੇ ਦਸਿਆ ਕਿ ਹਰਿਆਣਾ ਵਿਚ ਹੋਣ ਵਾਲੇ ਖੇਡਾਂ ਵਿਚ 25 ਤਰ੍ਹਾ ਦੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿਚ ਪੰਚ ਰਿਵਾਇਤੀ ਖੇਡਾਂ ਜਿਵੇਂ ਗਤਕਾ, ਕਲੇਰਪਯੱਟੂ, ਥਾਂਗ-ਤਾ, ਮਲਖੰਭ ਅਤੇ ਯੋਗ ਸ਼ਾਮਿਲ ਹਨ। ਇੰਨ੍ਹਾਂ ਖੇਡਾਂ ਵਿਚ ਦੇਸ਼ ਤੇ ਵਿਦੇਸ਼ਾਂ ਤੋਂ ਖਿਡਾਰੀ ਹਿੱਸਾ ਲੈਣਗੇ। ਉਨ੍ਹਾਂ ਨੇ ਦਸਿਆ ਕਿ ਖੇਡੋਂ ਇੰਡੀਆ ਯੂਥ ਗੇਮਸ-2021 ਵਿਚ ਲਗਭਗ 8500 ਪ੍ਰਤੀਭਾਗੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਸਪੋਰਟਸ ਐਕਸਪੋ ਵੀ ਆਯੋਜਿਤ ਕੀਤਾ ਜਾਵੇਗਾ। ਇੰਨ੍ਹਾਂ ਖੇਡਾਂ ਦਾ ਆਯੋਜਨ ਹਰਿਆਣਾ ਸਰਕਾਰ ਅਤੇ ਭਾਰਤੀ ਖੇਡ ਅਥਾਰਿਟੀ (ਸਾਈ), ਯੁਵਾ ਪੋ੍ਰਗ੍ਰਾਮ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਕੀਤਾ ਜਾਵੇਗਾ।ਮੀਟਿੰਗ ਵਿਚ ਦਸਿਆ ਗਿਆ ਕਿ ਜਲਦੀ ਹੀ ਖੇਡੋਂ ਇੰਡੀਆ ਗੇਮਸ ਦੇ ਲਾਂਚ ਸਮਾਰੋਹ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਖੇਡੋਂ ਇੰਡੀਆ ਯੁਥ ਗੇਮਸ-2021 ਦੇ ਚੌਥੇ ਅਡੀਸ਼ਨ ਦਾ ਉਦਘਾਟਨ ਪੋ੍ਰਗ੍ਰਾਮ ਦਾ ਮੁੱਖ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦੇ ਆਯੋਜਨ ਦੇ ਲਈ ਬਹੁਉਦੇਸ਼ੀ ਹਾਲ, ਮੈਦਾਨ, ਟ੍ਰੈਕ ਆਦਿ ਦੇ ਮੁਰੰਮਤ ਅਤੇ ਨਵੇਂ ਨਿਰਮਾਣ ਦਾ ਕਾਰਜ ਤੇਜੀ ਨਾਲ ਕੀਤਾ ਜਾ ਰਿਹਾ ਹੈ।ਖਿਡਾਰੀਆਂ ਦੇ ਠਹਿਰਦ ਤੇ ਖਾਣ-ਪੀਣ ਦੇ ਸਹੀ ਪ੍ਰਬੰਧ ਕੀਤੇ ਜਾ ਰਹੇ ਹਨ।ਮੀਟਿੰਗ ਦੌਰਾਨ ਸ੍ਰੀ ਸਤਅ ਨਰਾਇਣ ਮੀਣਾ ਨੇ ਭਰੋਸਾ ਦਿੱਤਾ ਕਿ ਭਾਰਤੀ ਖੇਡ ਅਥਾਰਿਟੀ ਖੇਡਾਂ ਦੇ ਆਯੋਜਨ ਵਿਚ ਪੂਰਾ ਸਹਿਯੋਗ ਦੇਵੇਗਾ। ਅਥਾਰਿਟੀ ਲਗਾਤਾਰ ਹਰਿਆਣਾ ਸਰਕਾਰ ਦੇ ਨਾਲ ਸੰਪਰਕ ਬਣਾਏ ਹੋਏ ਹਨ ਅਤੇ ਸੰਯੁਕਤ ਰੂਪ ਨਾਲ ਖੇਡੋਂ ਇੰਡੀਆ ਦਾ ਸਫਲਤਾਪੂਰਵਕ ਵੱਡਾ ਆਯੋਜਨ ਹੋਵੇਗਾ।ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਐਸ.ਐਸ ਫੁਲਿਆ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਕੇ. ਮਕਰੰਦ ਪਾਂਡੂਰੰਗ ਸਮੇਤ ਹੋਰ ਅਧਿਕਾਰੀ ਮੌਜੂਦ ਸਨ।