ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੂਤਿਨ ਨੇ ਬੁੱਧਵਾਰ ਨੂੰ ਐਂਟੀ ਕੋਵਿਡ-19 ਵੈਕਸੀਨ ਦਾ ਦੂਜੀ ਡੋਜ਼ ਲਗਵਾ ਲਈ ਹੈ। ਉਨ੍ਹਾਂ ਨੇ 23 ਮਾਰਚ ਨੂੰ ਪਹਿਲਾ ਕਰੋਨਾ ਵਿਰੋਧੀ ਟੀਕਾ ਲਗਵਾਇਆ ਸੀ। ਸ੍ਰੀ ਪੂਤਿਨ ਨੇ ਰਸ਼ੀਅਨ ਜਿਓਗ੍ਰਾਫ਼ੀਕਲ ਸੁਸਾਇਟੀ ਦੇ ਇੱਕ ਸੈਸ਼ਨ ’ਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੁੰਦਿਆਂ ਕਿਹਾ, ‘ਮੈਂ ਹੁਣੇ ਇਸ ਹਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਟੀਕੇ ਦੀ ਡੋਜ਼ ਲਗਵਾਈ ਹੈ। ਮੈਨੂੰ ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਮੈਨੂੰ ਉਮੀਦ ਹੀ ਨਹੀਂ ਬਲਕਿ ਵਿਸ਼ਵਾਸ ਹੈ।