ਹਰਿਆਣਾ, 6 ਜੁਲਾਈ ਹਰਿਆਣਾ ਵਿੱਚ 1 ਜੁਲਾਈ ਤੋਂ ਸਕੂਲ-ਕਾਲਜ ਖੋਲ੍ਹਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ| ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਸਕੂਲ-ਕਾਲਜ ਨੂੰ ਖੋਲ੍ਹਣ ਵਿੱਚ ਜਲਦਬਾਜ਼ੀ ਦਾ ਮਤਲਬ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ| ਉਨ੍ਹਾਂ ਕਿਹਾ ਕਿ ਵਾਇਰਸ ਦੇ ਕਾਬੂ ਆਉਣ ਅਤੇ ਹਾਲਾਤ ਦੀ ਵਿਸਥਾਰਪੂਰਵਕ ਸਮੀਖਿਆ ਤੋਂ ਬਾਅਦ ਹੀ ਸਕੂਲ-ਕਾਲਜ ਖੋਲ੍ਹਣ ਦਾ ਫੈਸਲਾ ਲਿਆ ਜਾਵੇ|
ਉਨ੍ਹਾਂ ਨੇ ਕਿਹਾ ਕਿ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਮੁਲਤਵੀ ਕੀਤਾ ਜਾਵੇ| ਸਕੂਲ, ਮਾਪਿਆਂ ਨਾਲ ਗੱਲਬਾਤ ਕਰ ਕੇ ਹੀ ਖੋਲ੍ਹੇ ਜਾਣੇ ਚਾਹੀਦੇ ਹਨ| ਸੰਸਦ ਮੈਂਬਰ ਨੇ ਕਿਹਾ ਕਿ ਪ੍ਰਦੇਸ਼ ਵਿਚ ਰੋਜ਼ਾਨਾ 300 ਤੋਂ ਵਧੇਰੇ ਕੋਰੋਨਾ ਪਾਜ਼ੇਟਿਵ ਲੋਕ ਸਾਹਮਣੇ ਆ ਰਹੇ ਹਨ| ਇਹ ਮਹਾਮਾਰੀ ਹੁਣ ਪਿੰਡਾਂ ਵਿੱਚ ਵੀ ਦਾਖਲ ਹੋ ਚੁੱਕੀ ਹੈ| ਅਜਿਹੇ ਵਿੱਚ ਸਕੂਲ-ਕਾਲਜ ਨੂੰ ਖੋਲ੍ਹਣਾ ਜਾਨਲੇਵਾ ਹੋਵੇਗਾ| ਅੱਧੇ ਵਿਦਿਆਰਥੀਆਂ ਦੇ ਫਾਰਮੂਲੇ ਤੇ ਵੀ ਜਮਾਤਾਂ ਸ਼ੁਰੂ ਹੁੰਦੀਆਂ ਹਨ ਤਾਂ ਜਮਾਤ ਅੰਦਰ 15 ਤੋਂ 20 ਵਿਦਿਆਰਥੀ ਰਹਿਣੇ| ਇਸ ਨਾਲ ਉਨ੍ਹਾਂ ਦੇ ਵਾਇਰਸ ਨਾਲ ਪੀੜਤ ਹੋਣ ਦਾ ਖਤਰਾ ਰਹੇਗਾ| ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਪ੍ਰਮੋਟ ਕਰਨ ਲਈ ਇਕੋਂ ਜਿਹਾ ਪੈਮਾਨਾ ਤੈਅ ਕਰ ਸਕਦੇ ਹਨ|
ਜਿਕਰਯੋਗ ਹੈ ਕਿ ਹਰਿਆਣਾ ਦੀ ਖੱਟੜ ਸਰਕਾਰ ਸਕੂਲ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ| ਸੂਬਾ ਸਰਕਾਰ ਦੀ ਯੋਜਨਾ ਜੁਲਾਈ ਵਿੱਚ ਸਕੂਲ ਖੋਲ੍ਹਣ ਦੀ ਹੈ| ਹਾਲਾਂਕਿ ਸਕੂਲਾਂ ਨੂੰ ਚਰਨਬੱਧ ਤਰੀਕੇ ਨਾਲ ਖੋਲ੍ਹਣ ਦੀ ਯੋਜਨਾ ਹੈ| ਸਿੱਖਿਆ ਮੰਤਰੀ ਕੰਵਰਪਾਲ ਕਹਿ ਚੁੱਕੇ ਹਨ ਕਿ ਸੂਬਾ ਸਰਕਾਰ ਅਗਲੇ ਮਹੀਨੇ ਚਰਨਬੱਧ ਤਰੀਕੇ ਨਾਲ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ| ਇਸ ਦੇ ਤਹਿਤ ਸਭ ਤੋਂ ਪਹਿਲਾਂ 10ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਮਾਤਾਂ ਜੁਲਾਈ ਵਿਚ ਸ਼ੁਰੂ ਹੋਣਗੀਆਂ| ਇਸ ਤੋਂ ਬਾਅਦ 6ਵੀਂ ਤੋਂ ਲੈ ਕੇ 9ਵੀਂ ਤੱਕ ਦੀਆਂ ਜਮਾਤਾਂ ਅਤੇ ਆਖਰੀ ਪੜਾਅ ਵਿਚ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ|