• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Health

ਬਲਬੀਰ ਸਿੱਧੂ ਨੇ 114 ਸਟਾਫ ਨਰਸਾਂ ਤੇ 93 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਨਿਯੁਕਤੀ ਪੱਤਰ ਸੌਂਪੇ

Asli Punjabi by Asli Punjabi
December 31, 2020
in Health, Punjab
0
ਬਲਬੀਰ ਸਿੱਧੂ ਨੇ 114 ਸਟਾਫ ਨਰਸਾਂ ਤੇ 93 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਨਿਯੁਕਤੀ ਪੱਤਰ ਸੌਂਪੇ
587
SHARES
3.3k
VIEWS
Share on FacebookShare on TwitterShare on Whatsapp

You might also like

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

ਚੰਡੀਗੜ੍ਹ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਿਆਉਣ ਲਈ ਵੱਡੇ ਗਿਣਤੀ ਵਿਚ ਡਾਕਟਰਾਂ ਸਮੇਤ ਹੋਰ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਸਿਹਤ ਸ. ਬਲਵੀਰ ਸਿੰਘ ਸਿੱਧੂ ਨੇ ਅੱਜ 114 ਸਟਾਫ ਨਰਸਾਂ ਅਤੇ 93 ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਨਿਯੁਕਤੀ ਪੱਤਰ ਦਿੱਤੇ।ਇਸ ਮੌਕੇ ਤੇ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਅੱਜ ਸਟਾਫ ਨਰਸਾਂ ਦੀਆਂ 598 ਪ੍ਰਕਾਸ਼ਿਤ ਅਸਾਮੀਆਂ ਵਿਚੋਂ 114 ਸਟਾਫ ਨਰਸਾਂ ਨੂੰ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਕੁੱਲ ਅਸਾਮੀਆਂ 600 ਵਿਚੋਂ 93 ਮਲਟੀਪਰਪਜ਼ ਹੈਲਥ ਵਰਕਰਜ਼ (ਫੀਮੇਲ) ਦੀ ਰੈਗੂਲਰ ਭਰਤੀ ਕੀਤੀ ਗਈ ਹੈ। ਜਦੋਂ ਕਿ ਬਾਕੀ ਰਹਿੰਦੀਆਂ ਅਸਾਮੀਆਂ ਨੂੰ ਪੜਾਅ ਵਾਰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਇਹ ਸਾਰੀਆਂ ਨਿਯੁਕਤੀਆਂ ਮੈਰਿਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।ਸਿਹਤ ਮੰਤਰੀ ਨੇ ਸਿਹਤ ਵਿਭਾਗ ਵਿੱਚ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਕਾਫੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਤੁਸੀਂ ਵੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਗੇ।ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਹੁਸਨ ਲਾਲ ਵਲੋਂ ਨਵ-ਨਿਯੁਕਤ ਕਰਮਚਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਤੁਹਾਡੀ ਨਿਯੁਕਤੀ ਹੋਈ ਹੈ ਅਤੇ ਤੁਸੀ ਆਪਣੀ ਡਿਊਟੀ ਸਿਹਤ ਸੰਸਥਾਵਾਂ ਵਿੱਚ ਪੂਰੀ ਜਿੰਮੇਵਾਰੀ ਨਾਲ ਨਿਭਾਉਣਾ ਤਾਂ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।ਸੰਬੋਧਨ ਕਰਦਿਆਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਪੰਜਾਬ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਅਜੇ ਤੱਕ ਖਤਮ ਨਹੀਂ ਹੋਈ। ਰੋਜਾਨਾ ਕੋਵਿਡ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਲਈ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨੋ ਅਤੇ ਹੱਥਾਂ ਨੂੰ ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਧੋਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।ਜਿਕਰਯੋਗ ਹੈ ਕਿ ਸਿਹਤ ਵਿਭਾਗ ਪੰਜਾਬ ਵਲੋਂ ਸਾਲ 2017 ਤੋਂ 2019 ਤੱਕ ਮੈਡੀਕਲ ਅਧਿਕਾਰੀਆਂ ਸਮੇਤ ਪੈਰਾ-ਮੈਡੀਕਲ ਅਤੇ ਹੋਰ ਸਟਾਫ ਦੀਆਂ 7000 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਜਦੋਂ ਕਿ 3954 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਪੀ.ਏ.ਟੂ ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਪਰਵਿੰਦਰ ਸਿੰਘ, ਸੁਪਰਡੰਟ ਸੂਰਜ ਕੁਮਾਰ ਅਤੇ ਸੁਪਿੰਦਰ ਸਿੰਘ, ਮਾਸ ਮੀਡੀਆ ਅਫਸਰ ਗੁਰਮੀਤ ਸਿੰਘ ਰਾਣਾ, ਹਰਚਰਨ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Previous Post

ਚੁਣੌਤੀਆਂ ਦੇ ਬਾਵਜੂਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਫ਼ਲਤਾਪੂਰਵਕ ਖਰੀਦ ਪ੍ਰੀਕ੍ਰਿਆ ਨੇਪਰੇ ਚਾੜ੍ਹੀ:- ਭਾਰਤ ਭੂਸ਼ਨ ਆਸ਼ੂ

Next Post

ਪੰਜਾਬ ਸਰਕਾਰ ਵੱਲੋਂ 25.54 ਲੱਖ ਲਾਭਪਾਤਰੀਆਂ ਨੂੰ 1696 ਕਰੋੜ ਦੀ ਵਿੱਤੀ ਸਹਾਇਤਾ: ਅਰੁਨਾ ਚੌਧਰੀ

Asli Punjabi

Asli Punjabi

Related Posts

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ
Punjab

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

by Asli Punjabi
March 3, 2026
ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
Punjab

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

by Asli Punjabi
March 3, 2026
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
Punjab

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

by Asli Punjabi
November 26, 2025
Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ
Punjab

Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ

by Asli Punjabi
November 26, 2025
ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ
Punjab

ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ

by Asli Punjabi
November 26, 2025
Next Post
ਪੰਜਾਬ ਸਰਕਾਰ ਵੱਲੋਂ 25.54 ਲੱਖ ਲਾਭਪਾਤਰੀਆਂ ਨੂੰ 1696 ਕਰੋੜ ਦੀ ਵਿੱਤੀ ਸਹਾਇਤਾ: ਅਰੁਨਾ ਚੌਧਰੀ

ਪੰਜਾਬ ਸਰਕਾਰ ਵੱਲੋਂ 25.54 ਲੱਖ ਲਾਭਪਾਤਰੀਆਂ ਨੂੰ 1696 ਕਰੋੜ ਦੀ ਵਿੱਤੀ ਸਹਾਇਤਾ: ਅਰੁਨਾ ਚੌਧਰੀ

Recommended

ਮਹਾਰਾਸ਼ਟਰ ਤੋਂ ਦੂਜੇ ਰਾਜਾਂ ਲਈ ਹਵਾਈ ਉਡਾਣਾਂ ਤੁਰੰਤ ਬੰਦ ਹੋਣ : ਰਵਨੀਤ ਬਿੱਟੂ

ਮਹਾਰਾਸ਼ਟਰ ਤੋਂ ਦੂਜੇ ਰਾਜਾਂ ਲਈ ਹਵਾਈ ਉਡਾਣਾਂ ਤੁਰੰਤ ਬੰਦ ਹੋਣ : ਰਵਨੀਤ ਬਿੱਟੂ

May 30, 2020
ਪੰਜਾਬ ਸਰਕਾਰ ਨੇ ਸੂਬੇ ਵਿੱਚ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ- ਹਰਜੋਤ ਬੈਂਸ

ਪੰਜਾਬ ਸਰਕਾਰ ਨੇ ਸੂਬੇ ਵਿੱਚ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ- ਹਰਜੋਤ ਬੈਂਸ

October 16, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In