ਸਰੀ, 29 ਮਈ 2020- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਅਨੁਸਾਰ ਪੈਸੀਫਿਕ ਹਾਈਵੇਅ ਬਾਰਡਰ ਸਰੀ ‘ਤੇ ਇਕ ਕਮਰਸ਼ੀਅਲ ਵਹੀਕਲ ਦੀ ਚੈਕਿੰਗ ਦੌਰਾਨ ਸ਼ੱਕੀ ਕੋਕੀਨ ਦੀਆਂ 20 ਇੱਟਾਂ ਬਰਾਮਦ ਕੀਤੀਆਂ ਗਈਆਂ ਸਨ। ਇਹ ਕੋਕੀਨ 1 ਮਈ ਨੂੰ ਫੜੀ ਗਈ ਸੀ ਪਰ ਜਨਤਕ ਤੌਰ ਤੇ ਅੱਜ ਨਸ਼ਰ ਕੀਤੀ ਗਈ ਹੈ।
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸੀਬੀਐੱਸਏ ਅਧਿਕਾਰੀਆਂ ਨੇ ਡਿਟੈਕਟਰ ਕੁੱਤੇ ਦੀ ਮਦਦ ਨਾਲ ਕਮਰਸ਼ੀਅਲ ਟਰੈਕਟਰ- ਟਰੇਲਰ ਵਿੱਚੋਂ ਇਹ ਸ਼ੱਕੀ ਕੋਕੀਨ ਦੀਆਂ ਇੱਟਾਂ ਲੱਭੀਆਂ ਸਨ ਜਿਨ੍ਹਾਂ ਦਾ ਵਜ਼ਨ ਲੱਗਭੱਗ 20 ਕਿਲੋਗ੍ਰਾਮ ਹੈ। ਇਸ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਅਗਲੇਰੀ ਜਾਂਚ ਲਈ ਆਰਸੀਐਮਪੀ ਦੀ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕਰਾਈਮ ਯੂਨਿਟ ਦੇ ਹਵਾਲੇ ਕਰ ਦਿੱਤਾ ਗਿਆ ਸੀ