ਟੀਮ ਨੇ ਪਿੰਡ ਕਾਦੀਆਂਵਾਲੀ ਵਿਖੇ ਸੀਵਰੇਜ ਸਕੀਮ ਦਾ ਕੀਤਾ ਦੌਰਾ
ਜਲੰਧਰ – ਮਾਨਯੋਗ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਦੀ ਰਹਿਨੁਮਾਈ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼-2 ਅਧੀਨ ਫੀਕਲ ਸਲੱਜ ਮੈਨੇਜਮੈਂਟ ਪ੍ਰਾਜੈਕਟ ਸਬੰਧੀ ਮੀਟਿੰਗ ਕੀਤੀ ਗਈ।ਅੱਜ ਦੇ ਸਮੇਂ ਵਿੱਚ ਫੀਕਲ ਸਲੱਜ ਮੈਨੇਜਮੈਂਟ ਦੀ ਮਹੱਤਤਾ ਅਤੇ ਸੇਫ ਡਿਸਪੋਜ਼ਲ ਬਾਰੇ ਜਾਣੂੰ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੁਸ਼ਾਂਕਾ ਵੇਲੀਡਾਂਡਲਾ ਅਤੇ ਕਰੋਸ਼ਨਾ ਸੀ ਰਾਓ (ਦੋਵੇਂ ਪ੍ਰੋਗਰਾਮ ਅਤੇ ਮੈਨੇਜਮੈਂਟ ਸਲਾਹਕਾਰ, ਵਾਸ਼ ਇੰਸਟੀਚਿਊਟ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਫੀਕਲ ਸਲੱਜ ਮੈਨੇਜਮੈਂਟ ਪ੍ਰੋਜੈਕਟ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਟੀਮ ਵੱਲੋਂ ਪਿੰਡ ਕਾਦੀਆਂਵਾਲੀ ਬਲਾਕ ਜਲੰਧਰ ਪੂਰਬੀ ਵਿਖੇ ਸੀਵਰੇਜ ਸਕੀਮ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਇੰਜ. ਐਨ.ਪੀ. ਸਿੰਘ ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਜਲੰਧਰ, ਇੰਜ. ਵਿਜੈ ਕੁਮਾਰ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਲੰਧਰ, ਇੰਜ. ਗਗਨਦੀਪ ਸਿੰਘ ਵਾਲੀਆ ਉਪ-ਮੰਡਲ ਇੰਜੀਨੀਅਰ,ਸਮੂਹ ਬੀ.ਡੀ.ਪੀ.ਓ. ਜ਼ਿਲ੍ਹਾ ਜਲੰਧਰ ਅਤੇ ਹੋਰ ਆਦਿ ਹਾਜ਼ਰ ਸਨ।