ਚੰਡੀਗੜ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਇਕੱਠੇ ਸੱਤ ਸਮੂਦਾਇਕ ਰੇਡਿਓ ਸਟੇਸ਼ਨ ਸਥਾਪਿਤ ਕਰਨ ਵਾਲੀ ਦੇਸ਼ ਦੀ ਪਹਿਲੀ ਖੇਤੀਬਾੜੀ ਯੂਨੀਵਰਸਿਟੀ ਬਣ ਗਈ ਹੈ| ਇਹ ਇਤਹਾਸ ਯੂਨੀਵਰਸਿਟੀ ਨੇ ਉਸ ਸਮੇਂ ਰੱਚ ਦਿੱਤਾ ਜਦੋਂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਯੂਨੀਵਰਸਿਟੀ ਦੇ ਜੀਂਦ, ਪਾਣੀਪਤ ਤੇ ਕੁਰੂਕਸ਼ੇਤਰ ਖੇਤੀਬਾੜੀ ਵਿਗਿਆਨ ਕੇਂਦਰਾਂ ਵਿਚ ਇਕੱਠੇ ਤਿੰਨ ਸਮੂਦਾਇਕ ਰੇਡੀਓ ਸਟੇਸ਼ਨ ਦਾ ਵਿਧੀਵਤ ਰੂਪ ਨਾਲ ਉਦਘਾਟਨ ਕੀਤਾ| ਇਸ ਤੋਂ ਪਹਿਲਾਂ ਹਿਸਾਰ, ਝੱਜਰ ਤੇ ਰੋਹਤਕ ਵਿਚ ਪਹਿਲਾਂ ਤੋਂ ਹੀ ਸਾਮੂਦਾਇਕ ਰੇਡੀਓ ਸਟੇਸ਼ਨ ਚੱਲ ਰਹੇ ਹਨ| ਸਿਰਸਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਸਮੂਦਾਇਕ ਰੇਡੀਓ ਸਟੇਸ਼ਨ ਦਾ ਵੀ ਜਲਦੀ ਹੀ ਵਿਧੀਵਤ ਰੂਪ ਨਾਲ ਉਦਘਾਟਨ ਕੀਤਾ ਜਾਵੇਗਾ|ਇਸ ਮੌਕੇ ‘ਤੇ ਪ੍ਰੋਫੈਸਰ ਸਮਰ ਸਿੰਘ ਨੇ ਕਿਹਾ ਕਿ ਰੇਡੀਓ ਸਟੇਸ਼ਨਾਂ ਦੇ ਸਥਾਪਿਤ ਹੋਣ ਦੇ ਬਾਅਦ ਕਿਸਾਨਾਂ ਤੇ ਵਿਗਿਆਨਕਾਂ ਦੇ ਸਬੰਧ ਵੱਧ ਵੱਧ ਡੁੰਘੇ ਹੋਣਗੇ ਅਤੇ ਕਿਸਾਨਾਂ ਨੂੰ ਹਰ ਤਰਾ ਦੀ ਜਾਣਕਾਰੀ ਮਿਲਦੀ ਰਹੇਗੀ| ਉਨਾਂ ਨੇ ਕਿਹਾ ਕਿ ਇੰਨਾਂ ਤੋਂ ਕਿਸਾਨਾਂ ਨੂੰ ਫਸਲਾਂ ਦੀ ਉਨੱਤ ਕਿਸਮਾਂ ਦੇ ਨਾਲ-ਨਾਲ ਉਨਾਂ ਦੀ ਬਿਜਾਈ ਸਬੰਧੀ ਜਾਣਕਾਰੀ, ਬੀਮਾਰੀਆਂਤੇ ਕੀਟਾਂ ਅਤੇ ਸੰਸਾਧਨ ਸਬੰਧੀ ਜਾਣਕਾਰੀ, ਮੌਸਮ ਸਬੰਧੀ ਜਾਣਕਾਰੀ, ਯੂਨੀਵਰਸਿਟੀ ਦੇ ਵਿਗਿਆਨਕਾਂ ਦੀ ਸਾਲਹ, ਪਸ਼ੂਪਾਲਣ ਅਤੇ ਗ੍ਰਹਿ ਵਿਗਿਆਨ ਨਾਲ ਸਬੰਧਿਤ ਨੀਵਨਤਮ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ|ਉਨਾਂ ਨੇ ਦਸਿਆ ਕਿ ਇਹ ਰੇਡਿਓ ਸਟੇਸ਼ਨ ਸਥਾਨਕ ਸਭਿਆਚਾਰ, ਕਲਾ ਅਤੇ ਗਿਆਨ ਨੂੰ ਵੀ ਪ੍ਰੋਤਸਾਹਨ ਦੇਣਗੇ| ਇੰਨਾਂ ਸਟੇਸ਼ਨਾਂ ‘ਤੇ ਮਹਿਲਾਵਾਂ ਨੂੰ ਸਵਾਵਲੰਬੀ ਤੇ ਸਵੈਰੁਜਗਾਰ ਬਨਾਉਣ ਨਾਲ ਸਬੰਧਿਤ ਪ੍ਰੋਗ੍ਰਾਮ ਵੀ ਸਹੀ ਢੰਗ ਨਾਲ ਵੱਧ ਤੋਂ ਵੱਧ ਪ੍ਰਸਾਰਿਤ ਕੀਤੇ ਜਾਣਗੇ|