ਚੰਡੀਗੜ੍ਹ, 27 ਮਈ 2020 – ਪੰਜਾਬ ਕੈਬਿਨੇਟ ਮੀਟਿੰਗ ਹੋਣ ਤੋਂ ਬਾਅਦ ਅੱਜ ਸਟੇਟ ਮੰਤਰੀ ਬਨਾਮ ਚੀਫ ਸਕੱਤਰ ਦਾ ਮਾਮਲਾ ਵੀ ਸਮੇਟਿਆ ਗਿਆ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਮੀਟਿੰਗ ਸ਼ੁਰੂ ਹੋਣ ਦੇ ਨਾਲ ਹੀ ਚੀਫ ਸਕੱਤਰ ਹਾਜ਼ਰ ਹੋਏ ਅਤੇ ਸਾਰੀ ਕੈਬਿਨੇਟ ਤੋਂ ਮੁਆਫੀ ਮੰਗੀ ਅਤੇ ਮੁੜ ਤੋਂ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਾ ਦੇਣ ਦਾ ਭਰੋਸਾ ਦਿੱਤਾ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਚੀਫ ਸਕੱਤਰ ਉਨ੍ਹਾਂ ਤੋਂ ਮੁਆਫੀ ਮੰਗ ਚੁੱਕੇ ਹਨ ਅਤੇ ਅੱਜ ਤੀਜੀ ਵਾਰ ਉਨ੍ਹਾਂ ਨੇ ਮਾਫੀ ਮੰਗ ਲਈ ਹੈ। ਸ. ਬਾਦਲ ਨੇ ਕਿਹਾ ਕਿ ਜੇਕਰ ਕੋਈ ਤਿੰਨ ਵਾਰ ਮਾਫੀ ਮੰਗਿਆਂ ਤੋਂ ਬਾਅਦ ਵੀ ਮਾਫ ਨਾ ਕਰੇ ਤਾਂ ਉਹ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਕੈਬਿਨੇਟ ਨੇ ਸਰਬਸੰਮਤੀ ਨਾਲ ਚੀਫ ਸਕੱਤਰ ਨੂੰ ਮਾਫ ਕਰ ਦਿੱਤਾ।