ਨਵੀਂ ਦਿੱਲੀ, 27 ਮਈ ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਵਿਵਾਦਾਂ ਵਿੱਚ ਨਾ ਪੈ ਕੇ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ ਤੇ ਧਿਆਨ ਦੇਣਾ ਚਾਹੀਦਾ ਹੈ| ਮਾਇਆਵਤੀ ਨੇ ਟਵੀਟ ਵਿੱਚ ਕਿਹਾ ਕਿ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਦੇ ਵਿਵਾਦ ਵਿੱਚ ਪ੍ਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਨਾਲ ਪਿਸ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਦੋਹਾਂ ਸਰਕਾਰਾਂ ਨੂੰ ਵਿਵਾਦ ਵਿੱਚ ਨਾ ਪੈ ਕੇ ਮਜ਼ਦੂਰਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਜੱਦੀ ਸਥਾਨਾਂ ਤੇ ਪਹੁੰਚਾਉਣ ਚਾਹੀਦਾ|
ਉਹਨਾਂ ਨੇ ਕਿਹਾ,”ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਵਿਵਾਦ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰ ਹਾਲੇ ਵੀ ਬਹੁਤ ਬੁਰੀ ਤਰ੍ਹਾਂ ਨਾਲ ਪਿਸ ਰਹੇ ਹਨ, ਜੋ ਬੇਹੱਦ ਦੁਖਦ ਅਤੇ ਮੰਦਭਾਗੀ ਹੈ| ਜ਼ਰੂਰੀ ਹੈ ਕਿ ਦੋਸ਼ ਲਗਾਉਣੇ ਛੱਡ ਕੇ ਇਨ੍ਹਾਂ ਮਜ਼ਦੂਰਾਂ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਕੋਰੋਨਾ ਦੀ ਲਪੇਟ ਵਿੱਚ ਫਸ ਕੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਬਚ ਸਕੇ|” ਉਹਨਾਂ ਨੇ ਆਲੋਚਨਾ ਕਰਦੇ ਹੋਏ ਕਿਹਾ,”ਉਂਝ ਵੀ ਭਾਵੇਂ ਭਾਜਪਾ ਦੀਆਂ ਸਰਕਾਰਾਂ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੀ, ਕੋਰੋਨਾ ਮਹਾਮਾਰੀ ਅਤੇ ਲੰਬੇ ਲਾਕਡਾਊਨ ਨਾਲ ਸਭ ਤੋਂ ਵੱਧ ਪੀੜਤ ਪ੍ਰਵਾਸੀ ਮਜ਼ਦੂਰਾਂ ਅਤੇ ਮੈਡੀਕਲ ਕਾਮਿਆਂ ਦੇ ਹਿੱਤਾਂ ਦੀ ਅਣਦੇਖੀ ਅਤੇ ਤਸੀਹੇ, ਜਿਸ ਤਰ੍ਹਾਂ ਨਾਲ ਲਗਾਤਾਰ ਕੀਤੀ ਜਾ ਰਹੀ ਹੈ, ਉਹ ਵੀ ਉੱਚਿਤ ਅਤੇ ਦੇਸ਼ਹਿੱਤ ਵਿਚ ਕਦੇ ਨਹੀਂ ਹੈ| ਸਰਕਾਰਾਂ ਤੁਰੰਤ ਧਿਆਨ ਦੇਣ|”