ਨਵੀਂ ਦਿੱਲੀ, 27 ਮਈ, 2020: ਦਿੱਲੀ ਵਿਚ ਪ੍ਰਮੁੱਖ ਟੈਕਸ ਕਮਿਸ਼ਨਰ ਵਜੋਂ ਤਾਇਨਾਤ ਆਈ.ਆਰ.ਐੱਸ. ਅਧਿਕਾਰੀ ਨੇ ਚਾਣਕਿਆਪੁਰੀ ਸਥਿਤ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਰ ਲਈ ਹੈ। ਬੈੱਡ ਦੀ ਚਾਦਰ ਦਾ ਫਾਹਾ ਬਣਾ ਉਸਨੇ ਆਪਣੇ ਸਾਹ ਤਿਆਗ ਦਿੱਤੇ। ਉਸਦੀ ਮ੍ਰਿਤਕ ਦੇਹ ਬੈਡਰੂਮ ਵਿਚ ਲਟਕੀ ਮਿਲੀ।
ਕੇਸ਼ਵ ਸਕਸੈਨਾ ਨੂੰ ਉਸਦੀ ਪਤਨੀ ਨੇ ਸਵੇਰੇ 7 ਵਜੇ ਦੇ ਕਰੀਬ ਕਮਰੇ ਵਿੱਚ ਲਟਕਦੇ ਦੇਖਿਆ। ਉਸ ਨੂੰ ਤੁਰੰਤ ਚਾਣਕਿਆਪੁਰੀ ਦੇ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹ 57 ਸਾਲਾਂ ਦੇ ਸੀ। ਕੇਸ਼ਵ ਦੇ ਕਮਰੇ ਵਿਚੋਂ ਇਕ ਸੁਸਾਈਡ ਨੋਟ ਮਿਲਿਆ ਹੈ।