ਲੁਧਿਆਣਾ, 27 ਮਈ 2020 – ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਬੀਤੇ ਚਾਰ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸੀ ਪਰ ਹੁਣ ਮੌਸਮ ਵਿਭਾਗ ਨੇ ਕਿਹਾ ਹੈ ਕਿ ਉਹਦੇ ਦਿਨਾਂ ਚ ਲੋਕਾਂ ਨੂੰ ਗਰਮੀ ਤੋਂ ਕੁੱਝ ਨਿਜਾਤ ਮਿਲੇਗੀ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ ਜੋ ਪੰਜਾਬ ਦੇ ਵਿੱਚ ਇੱਕ ਦੋ ਦਿਨ ਚ ਐਕਟਿਵ ਹੋ ਜਾਵੇਗੀ ਅਤੇ ਪਾਰੇ ਵਿੱਚ ਕੁਝ ਗਿਰਾਵਟ ਦਰਜ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਮੌਨਸੂਨ ਸਮੇਂ ਸਿਰ ਆਉਂਦਾ ਵਿਖਾਈ ਦੇ ਰਿਹਾ ਹੈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇੱਕ ਫੈਸਟ ਡਿਸਟੈਂਸ ਪੰਜਾਬ ਵੱਲ ਮੂਵ ਹੋ ਰਹੀ ਹੈ ਜੋ ਲੋਕਾਂ ਨੂੰ ਗਰਮੀ ਤੋਂ ਕੁਝ ਨਿਜਾਤ ਜ਼ਰੂਰ ਦਿਵਾਏਗੀ ਹਾਲਾਂਕਿ ਉਨ੍ਹਾਂ ਕਿਹਾ ਕਿ ਮਈ ਮਹੀਨੇ ਦੇ ਵਿੱਚ ਪਾਰਾ ਇਸ ਤੋਂ ਵੀ ਵੱਧ ਹੁੰਦਾ ਹੈ ਪਰ ਬੀਤੇ ਦਿਨੀਂ ਮੌਸਮ ਕੁਝ ਠੰਢਾ ਰਹਿਣ ਕਰਕੇ ਹੁਣ ਲੋਕਾਂ ਨੂੰ ਥੋੜ੍ਹੀ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਉਹ ਮੌਨਸੂਨ ਨੂੰ ਸਮੇਂ ਸਿਰ ਪੰਜਾਬ ਵੱਲ ਦਸਤਕ ਦੇਣ ਚ ਵੀ ਕੁਝ ਮਦਦ ਜ਼ਰੂਰ ਕਰੇਗਾ