ਸੈਂਟੀਆਗੋ, 2 ਸਤੰਬਰ – ਮੱਧ ਚਿਲੀ ਦੇ ਬਾਇਓਬਿਓ ਖੇਤਰ ਵਿਚ ਇਕ ਟਰੇਨ ਦੇ ਮਿੰਨੀ ਬੱਸ ਨਾਲ ਟਕਰਾ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਬੀਤੇ ਦਿਨ ਵਾਪਰੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਵਿਕ ਰੇਲਵੇ ਕ੍ਰਾਸਿੰਗ ਤੇ ਹੋਈ। ਅਧਿਕਾਰੀਆਂ ਮੁਤਾਬਕ ਹਾਦਸਾਗ੍ਰਸਤ ਹੋਈ ਬੱਸ ਵਿਚ 14 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ 6 ਵਿਅਕਤੀਆਂ ਦੀ ਮੌਤ ਹੋ ਗਈ।
ਮਿਲਟਰੀ ਪੁਲੀਸ ਦੇ ਜਵਾਨ ਫਰਾਂਸਿਸਕੋ ਕੈਰਾਸਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸਾ ਸੈਂਟੀਆਗੋ ਤੋਂ ਲਗਭਗ 500 ਕਿਲੋਮੀਟਰ ਦੱਖਣ ਵਿਚ ਸੈਨ ਪੇਡਰੋ ਡੀ ਲਾ ਪਾਜ਼ ਦੇ ਕਮਿਊਨ ਵਿਚ ਵਾਪਰੀ। ਰੇਲ ਗੱਡੀਆਂ ਦਾ ਸੰਚਾਲਨ ਕਰਨ ਵਾਲੀ ਸਰਕਾਰੀ ਕੰਪਨੀ ਈ.ਐਫ.ਈ. ਸੁਰ ਨੇ ਦੱਸਿਆ ਕਿ ਟਰੇਨ ਡਰਾਈਵਰ ਨੇ ਸਹੀ ਕੰਮ ਕੀਤਾ। ਕੰਪਨੀ ਨੇ ਕਿਹਾ ਕਿ ਜਦੋਂ ਟਰੇਨ ਲੰਘੀ ਤਾਂ ਕਰਾਸਿੰਗ ਬੈਰੀਅਰ ਆਮ ਤੌਰ ਤੇ ਕੰਮ ਕਰ ਰਹੇ ਸਨ। ਈ.ਐਫ.ਈ. ਸੁਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਟਰੇਨ ਵਿੱਚ ਸਵਾਰ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ।