ਚੰਡੀਗੜ੍ਹ, 25 ਮਈ, 2020 : ਚੰਡੀਗੜ੍ਹ ਦੇ ਵਕੀਲ ਤੇ ਕਾਨੂੰਨੀ ਸਲਾਹਕਾਰ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਨਯਾਗਾਓਂ ਪੁਲਿਸ ਥਾਣਾ ਜ਼ਿਲ੍ਹਾ ਐਸ ਏ ਐਸ ਨਗਰ ਵਿਚ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਹੋਰਾਂ ਖਿਲਾਫ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਸ਼ਾਂਤੀਪੂਰਨ ਢੰਗ ਨਾਲ ਰਹਿ ਰਹੇ ਦੋ ਫਿਰਕਿਆਂ ਵਿਚਾਲੇ ਜਾਤੀ ਆਧਾਰਿਤ ਨਫਰਤ ਨੂੰੁ ਉਤਸ਼ਾਹਿਤ ਕਰਨ ਲਈ ਕੇਸ ਦਰਜ ਕਰਵਾਇਆ ਹੈ। ਇਹ ਕੇਸ ਅਨੁਸ਼ਕਾ ਸ਼ਰਮਾ ਵੱਲੋਂ ਬਣਾਏ ਲੜੀਵਾਰ ‘ਪਾਤਾਲ ਲੋਕ’ ਜੋ ਕਿ ਐਮਾਜ਼ੋਨ ਪ੍ਰਾਈਮ ‘ਤੇ ਚਲ ਰਿਹਾ ਹੈ, ਨੂੰ ਲੈ ਕੇ ਦਰਜ ਕਰਵਾਇਆ ਗਿਆ ਹੈ।