ਨਵੀਂ ਦਿੱਲੀ, 25 ਮਈ ਕੋਰੋਨਾ ਲਾਕਡਾਊਨ ਕਾਰਨ ਹਵਾਈ ਸੇਵਾਵਾਂ ਕਰੀਬ 2 ਮਹੀਨਿਆਂ ਤੋਂ ਬੰਦ ਰਹੀਆਂ ਅਤੇ ਅੱਜ ਤੋਂ ਮੁੜ ਸ਼ੁਰੂ ਹੋ ਗਈਆਂ ਹਨ| ਫਿਲਹਾਲ ਘਰੇਲੂ ਉਡਾਣਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ| ਅਜਿਹੀ ਹੀ ਇਕ ਫਲਾਈਟ ਦਿੱਲੀ ਤੋਂ ਬੈਂਗਲੁਰੂ ਪਹੁੰਚੀ| ਇਸ ਵਿੱਚ ਹੀ ਵਿਹਾਨ ਨਾਂ ਦਾ ਇਹ 5 ਸਾਲ ਦਾ ਬੱਚਾ ਵੀ ਬੈਠ ਕੇ ਗਿਆ ਸੀ| ਵਿਹਾਨ ਸ਼ਰਮਾ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 3 ਮਹੀਨਿਆਂ ਤੋਂ ਦਿੱਲੀ ਵਿੱਚ ਸੀ| ਇੱਥੇ ਉਹ ਦਾਦਾ-ਦਾਦੀ ਕੋਲ ਸੀ|
5 ਸਾਲ ਦੀ ਉਮਰ ਵਿੱਚ ਵਿਹਾਨ ਦਿੱਲੀ ਤੋਂ ਇਕੱਲੇ ਬੈਂਗਲੁਰੂ ਆਇਆ ਹੈ| ਉਸ ਨੂੰ ਲੈਣ ਉਸ ਦੀ ਮਾਂ ਏਅਰਪੋਰਟ ਪਹੁੰਚੀ| ਏਅਰਪੋਰਟ ਤੇ ਪਹੁੰਚਣ ਤੇ ਫਲਾਈਟ ਅਟੈਂਡੇਂਟ ਨੇ ਜਦੋਂ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪਿਆ ਤਾਂ ਮਾਂ ਨੇ ਵੀ ਪੂਰੀ ਸਾਵਧਾਨੀ ਵਰਤਦੇ ਹੋਏ ਉਸ ਨੂੰ ਗਲੇ ਨਹੀਂ ਲਗਾਇਆ|