ਲਖਨਊ – ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਰਾਸ਼ਟਰੀ ਹਾਈਵੇਅ-30 ਤੇ ਅੱਜ ਤੜਕੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ| ਇਸ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 24 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ|ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਕਅਪ ਵੈਨ ਦੇ ਡਰਾਈਵਰ ਨੂੰ ਸਵੇਰੇ ਨੀਂਦ ਆ ਰਹੀ ਸੀ| ਇਸ ਦੌਰਾਨ ਉਸ ਨੇ ਚੱਲਦੀ ਬੱਸ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਉਲਟ ਗਈ| ਇਸ ਦੁਰਘਟਨਾ ਵਿਚ ਬੱਸ ਵਿਚ ਬੈਠੇ 6 ਯਾਤਰੀ ਅਤੇ ਪਿਕਅਪ ਵਿੱਚ ਬੈਠੇ 1 ਵਿਅਕਤੀ ਦੀ ਮੌਤ ਹੋ ਗਈ|ਰਿਪੋਰਟ ਮੁਤਾਬਕ ਇਹ ਹਾਦਸਾ ਅੱਜ ਤੜਕੇ 3 ਤੋਂ 4 ਵਜੇ ਵਿਚਕਾਰ ਵਾਪਰਿਆ| ਜਦ ਲਖਨਊ ਤੋਂ ਆ ਰਹੀ ਪੀਲੀਭੀਤ ਡਿਪੂ ਦੀ ਬੱਸ ਨੂੰ ਪਿਕਅਪ ਡਰਾਈਵਰ ਨੇ ਟੱਕਰ ਮਾਰ ਦਿੱਤੀ| ਟੱਕਰ ਲੱਗਦੇ ਹੀ ਬੱਸ ਉਲਟ ਗਈ| ਇਸ ਹਾਦਸੇ ਵਿਚ 7 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਮ੍ਰਿਤਕਾਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ| 24 ਜਖਮੀਆਂ ਵਿਚੋਂ 8 ਦੀ ਹਾਲਤ ਗੰਭੀਰ ਹੈ| ਇਨ੍ਹਾਂ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ|