ਚੰਡੀਗੜ – ਈ-ਰਜਿਸਟਰੇਸ਼ਨ ਰਾਹੀਂ ਤਹਿਸੀਲ ਦਫਤਰਾਂ ਵਿਚ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇਕ ਹੋਰ ਵੱਡੀ ਪਹਿਲ ਕਰਦੇ ਹੋਏ ਭ੍ਰਿਸ਼ਟਾਚਾਰ ਦਾ ਇਕ ਹੋਰ ਅੱਡਾ ਮੰਨੇ ਜਾਣ ਵਾਲੇ ਆਰਟੀਏ ਦਫਤਰਾਂ ‘ਤੇ ਲਗਾਮ ਕਸਦੇ ਹੋਏ ਸਾਰੇ ਜਿਲਿਆਂ ਵਿਚ ਆਰ.ਟੀ.ਏ. ਸਕੱਤਰ ਦੀ ਥਾਂ ‘ਤੇ ਵੱਖ ਤੋਂ ਜਿਲਾ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ|ਅੱਜ ਇੱਥੇ ਸੈਕਟਰ 3 ਵਿਚ ਹਰਿਆਣਾ ਨਿਵਾਸ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਵਰਾਤਰਿਆਂ ਦੇ ਸ਼ੁੱਭ ਮੌਕੇ ‘ਤੇ ਸ਼ੁੱਧੀਕਰਣ ਦਾ ਮਨ ਬਣਾ ਚੁੱਕੇ ਹਨ ਅਤੇ ਆਰਟੀਏ ਤੋਂ ਬਾਅਦ ਹਰੇਕ ਵਿਭਾਗ ਜਿੱਥੇ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਹੈ, ਉਸ ਨੂੰ ਖਤਮ ਕੀਤਾ ਜਾਵੇਗਾ|ਮੁੱਖ ਮੰਤਰੀ ਨੇ ਕਿਹਾ ਕਿ ਜਿਲਾ ਪਰਿਸ਼ਦਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੱਜੋਂ ਵੱਖ ਤੋਂ ਐਸਸੀਐਸ ਅਧਿਕਾਰੀ ਲਗਾਉਣ ਤੋਂ ਬਾਅਦ ਸਰਕਾਰ ਦੀ ਇਹ ਦੂਜੀ ਪਹਿਲ ਹੈ ਕਿ ਆਰਟੀਏ ਦੀ ਥਾਂ ਡੀਟੀਓ ਲਗਾਏ ਜਾਣਗੇ| ਇੰਨਾਂ ਦੀ ਨਿਯੁਕਤੀ 2 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ ਅਤੇ ਹੁਣ ਸਾਰੇ 22 ਜਿਲਿਆਂ ਵਿਚ ਆਰਟੀਏ ਦੀ ਥਾਂ ਡੀਟੀਓ ਹੋਣਗੇ|ਮੁੱਖ ਮੰਤਰੀ ਨੇ ਕਿਹਾ ਕਿ ਤਹਿਸੀਲ ਦਫਤਰਾਂ ਵਿਚ ਵਿਚੌਲਿਓ ਤੋਂ ਮੁਕਤੀ ਦਿਵਾਉਣ ਤੋਂ ਬਾਅਦ ਹੁਣ ਆਮ ਜਨਤਾ ਨੂੰ ਆਰਟੀਏ ਦਫਰਾਂ ਵਿਚ ਵੀ ਵਿਚੌਲਿਓ ਤੋਂ ਛੁਟਕਾਰਾ ਮਿਲੇਗਾ, ਭਾਵੇਂ ਉਹ ਡਰਾਇਵਿੰਗ ਲਾਇਸੈਂਸ ਦੀ ਗੱਲ ਹੋਵ ਜਾਂ ਵਾਹਨ ਪਾਸਿੰਗ ਦੀ ਗੱਲ ਹੋਵੇ| ਉਨਾਂ ਕਿਹਾ ਕਿ ਮਾਲ ਢੋਲ ਵਾਲੇ ਵਾਹਨਾਂ ਦੀ ਫਿਟਨੈਸ ਦੀ ਜਾਂਚ ਕਰਨ ਲਈ ਰੋਹਤਕ ਤੋਂ ਬਾਅਦ 6 ਹੋਰ ਥਾਂਵਾਂ ਅੰਬਾਲਾ, ਕਰਨਾਲ, ਹਿਸਾਰ, ਗੁਰੂਗ੍ਰਾਮ, ਫਰੀਦਾਬਾਦ ਤੇ ਰਿਵਾੜੀ ਵਿਚ ਵਾਹਨਾਂ ਦੀ ਜਾਂਚ ਅਤੇ ਸਰਟੀਫਿਕੇਟਨ ਕੇਂਦਰ ਖੋਲਣ ਜਾਣਗੇ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 11 ਜਿਲਿਆਂ ਕੈਥਲ, ਝੱਜਰ ਦੇ ਬਹਾਦੁਰਗੜ, ਰੋਹਤਕ, ਫਰੀਦਾਬਾਦ, ਨੂੰਹ, ਭਿਵਾਨੀ, ਕਰਨਾਲ, ਰਿਵਾੜੀ, ਸੋਨੀਪਤ, ਪਲਪਲ ਅਤੇ ਯਮੁਨਾਨਗਰ ਵਿਚ ਆਟੋਮੈਟਿਡ ਡਰਾਇਵਿੰਗ ਟੈਸਟ ਟ੍ਰੈਕ ਲਗਾਏ ਜਾਣਗੇ, ਜਿੱਥੇ ਕੰਪਿਊਟਰਕ੍ਰਿਤ ਮਸ਼ੀਨਾਂ ਵੱਲੋਂ ਡਰਾਇਵਿੰਗ ਸਿਕਲ ਦਾ ਟੈਸਟ ਕੀਤਾ ਜਾਵੇਗਾ ਅਤੇ ਲਾਇਸੈਂਸ ਬਣਾਉਣ ਵਾਲਿਆਂ ਨੂੰ ਕਿਸੇ ਦਲਾਲ ਕੋਲ ਜਾਣ ਦੀ ਲੋਂੜ ਨਹੀਂ ਹੋਵੇਗੀ| ਇਸ ਲਈ ਕੁਲ 30 ਕਰੋੜ ਰੁਪਏ ਦਾ ਪ੍ਰਵਧਾਨ ਕੀਤਾ ਹੈ ਅਤੇ ਇਹ ਕੇਂਦਰ ਇਕ ਸਾਲ ਦੇ ਅੰਦਰ-ਅੰਦਰ ਖੋਲ ਦਿੱਤੇ ਜਾਣਗੇ|ਇਸ ਤਰਾਂ, ਵਪਾਰਕ ਵਾਹਨਾਂ ਦੀ ਓਵਰਲੋਡਿੰਗ ਵੀ ਇਕ ਭ੍ਰਿਸ਼ਟਾਚਾਰ ਦਾ ਮੁੱਖ ਕਾਰਣ ਹੈ, ਇਸ ‘ਤੇ ਰੋਕ ਲਗਾਉਣ ਲਈ ਸੜਕਾਂ ‘ਤੇ ਪੋਟਰਲੇਬਲ ਧਰਮਕਾਂਡੇ ਲਗਾਏ ਜਾਣਗੇ, ਜਿਸ ਨਾਲ ਵਾਹਨ ਡਰਾਈਵਰ ਨੂੰ ਵੀ ਪਤਾ ਨਹੀਂ ਲਗੇਗਾ ਕਿ ਕਦ ਉਸ ਦੇ ਵਾਹਨ ਦੇ ਵਜਨ ਦਾ ਤੋਲ ਹੋ ਚੁੱਕਿਆ ਹੈ| ਉਨਾਂ ਕਿਹਾ ਕਿ ਇਸ ਲਈ 45 ਪੋਟੇਬਲ ਧਰਮਕਾਂਡੇ ਖਰੀਦ ਲਏ ਗਏ ਹਨ ਅਤੇ ਇਸ ਦੀ ਸਫਤਲਾ ਤੋਂ ਬਾਅਦ ਪੂਰੇ ਸੂਬੇ ਵਿਚ ਹੋਰ ਵੀ ਪੋਟਰਲਬਲ ਧਰਮਕਾਂਡੇ ਲਗਾਏ ਜਾਣਗੇ| ਉਨਾਂ ਕਿਹਾ ਕਿ ਅੱਗੇ ਤੋਂ ਵਪਾਰ ਵਾਹਨਾਂ ਦੀ ਚੈਕਿੰਗ ਤੇ ਪਾਸਿੰਗ ਕਰਨ ਵਾਲੇ ਵਾਹਨ ਇੰਸਪੈਕਟਰ ‘ਤੇ ਬਾਡੀ ਕੈਮਰੇ ਲਗਾਏ ਜਾਣਗੇ, ਜਿਸ ਤੋਂ ਸਾਰੀ ਕਾਰਵਾਈ ਰਿਕਾਰਡ ਕੀਤੀ ਜਾਵੇਗੀ ਅਤੇ ਇਸ ਦੀ ਨਿਗਰਾਨੀ ਮੁੱਖ ਦਫਤਰ ‘ਤੇ ਕੀਤੀ ਜਾਵੇਗੀ|ਮੁੱਖ ਮੰਤਰੀ ਨੇ ਕਿਹਾ ਕਿ ਖਨਨ ਵਾਹਨਾਂ ਵਿਚ ਆਮ ਤੌਰ ‘ਤੇ ਓਵਰਲੋਡਿੰਗ ਦੀ ਸਮੱਸਿਆ ਦੀ ਸ਼ਿਕਾਇਤਾਂ ਮਿਲਦੀ ਹੈ, ਇਸ ਲਈ ਈ-ਰਵਾਨਾ ਸਾਫਟਵੇਅਰ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਿਆ ਹੈ ਅਤੇ ਹੁਣ ਇਸ ਨੂੰ ਟਰਾਂਸਪੋਰਟ ਵਿਭਾਗ ਦੇ ਵਾਹਨ ਸਾਫਟਵੇਅਰ ਨਾਲ ਸਮੇਕਿਤ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਮੌਜ਼ੂਦਾ ਵਿਚ ਆਰਟੀਏ ਦਫਤਰ ਵਿਚ ਰਜਿਸਟਰਡ ਵਾਪਰ ਵਾਹਨਾਂ ਦੀ ਗਿਣਤੀ ਲਗਭਗ ਸਵਾ ਲੱਖ ਹੈ ਅਤੇ ਆਰਟੀਏ ਦਫਤਰ ਵਿਚ ਕਰਮਚਾਰੀਆਂ ਦੀ ਗਿਣਤੀ ਸਿਰਫ 627 ਹੈ| ਇਕ ਸਾਲ ਦੇ ਅੰਦਰ-ਅੰਦਰ ਆਰਟੀਏ ਦਫਤਰਾਂ ਲਈ ਨਵੀਂ ਭਰਤੀ ਕੀਤੀ ਜਾਵੇਗੀ|ਉਨਾਂ ਕਿਹਾ ਕਿ ਉਹ ਅੱਜ ਹੀ ਖੁਦ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਸਰਕਾਰ ਦੇ ਇਕ ਫੈਸਲੇ ਤੋਂ ਜਾਣੂੰ ਕਰਵਾਉਣਗੇ| ਉਨਾਂ ਕਿਹਾ ਕਿ ਡੀਟੀਓ ਦਾ ਅਹੁੱਦੇ ‘ਤੇ ਜ਼ਰੂਰੀ ਨਹੀਂ ਕਿ ਆਈਏਐਸ ਜਾਂ ਐਚਸੀਐਸ ਅਧਿਕਾਰੀ ਲਗਾਏ ਜਾਵੇ, ਸਗੋਂ ਇਸ ਲਈ ਹੁਣ ਭਵਿੱਖ ਵਿਚ ਆਈਪੀਐਸ, ਐਚਪੀਐਸ ਜਾਂ ਕਿਸੇ ਹੋਰ ਵਿਭਾਗ ਦੇ ਕਲਾਸ-1 ਨੂੰ ਵੀ ਪ੍ਰਤੀਨਿਯੁਕਤੀ ‘ਤੇ ਲਿਆਇਆ ਜਾ ਸਕੇਗਾ|ਉਨਾਂ ਕਿਹਾ ਕਿ ਉਨਾਂ ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣਾ ਹੈ| ਮੁੱਖ ਮੰਤਰੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਕਿ ਆਰਟੀਏ ਤੋਂ ਬਾਅਦ ਕਿਸੇ ਹੋਰ ਵਿਭਾਗ ਦਾ ਵੀ ਚੋਣ ਕਰਨਗੇ, ਜਿੱਥੇ ਭ੍ਰਿਸ਼ਟਾਚਾਰ ਦੀ ਵੱਧ ਸੰਭਾਵਨਾ ਹੈ ਅਤੇ ਉਸ ‘ਤੇ ਵੀ ਰੋਕ ਲਗਾਏ ਜਾਵੇਗਾ|ਇਸ ਮੌਕੇ ‘ਤੇ ਟਰਾਂਸਪੋਰਟ ਮੰਰਤੀ ਮੂਲ ਚੰਦ ਸ਼ਰਮਾ, ਟਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਅਨੁਰਾਗ ਰਸਤੋਗੀ ਅਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਪੀ.ਸੀ.ਮੀਣਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਿਰ ਸਨ|