• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਬਾਬਾ ਬੀਰ ਸਿੰਘ ਨੌਰੰਗਾਬਾਦੀ ਤੇ ਹੋਰ ਸਿੱਖ ਜਰਨੈਲਾਂ ਦੀ ਸ਼ਹਾਦਤ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ

ਸਿੱਖਾਂ ਨਾਲ ਹੋ ਰਹੇ ਧੱਕੇ ਅਤੇ ਭਰਾ ਮਾਰੂ ਜੰਗ ਤੋਂ ਬਚਣ ਲਈ ਇਕਜੁਟ ਹੋਵੇ ਕੌਮ- ਗਿਆਨੀ ਹਰਪ੍ਰੀਤ ਸਿੰਘ

Asli Punjabi by Asli Punjabi
October 11, 2020
in Punjab
0
ਬਾਬਾ ਬੀਰ ਸਿੰਘ ਨੌਰੰਗਾਬਾਦੀ ਤੇ ਹੋਰ ਸਿੱਖ ਜਰਨੈਲਾਂ ਦੀ ਸ਼ਹਾਦਤ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ
587
SHARES
3.3k
VIEWS
Share on FacebookShare on TwitterShare on Whatsapp

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

ਅੰਮ੍ਰਿਤਸਰ – ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਡੋਗਰਿਆਂ ਦੇ ਬਹਿਕਾਵੇਂ ਵਿਚ ਆ ਕੇ ਗੁੰਮਰਾਹ ਹੋਏ ਸਿੱਖ ਸੈਨਿਕਾਂ ਵੱਲੋਂ ਬਾਬਾ ਬੀਰ ਸਿੰਘ ਨੌਰੰਗਾਬਾਦੀ ਅਤੇ ਹੋਰ ਸਿੱਖ ਜਰਨੈਲਾਂ ਨੂੰ ਸ਼ਹੀਦ ਕੀਤੇ ਜਾਣ ਦੇ ਪਸ਼ਚਾਤਾਪ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਜੂਦ ਸਨ।ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖਾਂ ਨੂੰ ਹਮੇਸ਼ਾ ਹੀ ਵਿਰੋਧੀਆਂ ਦੀ ਚਾਲਾਂ ਦਾ ਸ਼ਿਕਾਰ ਹੋਣਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਨ ਲਈ ਡੋਗਰਿਆਂ ਨੂੰ ਆਪਣਾ ਹੱਥ-ਠੋਕਾ ਬਣਾਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਸੈਨਿਕਾਂ ਹੱਥੋਂ ਹੀ ਬਾਬਾ ਬੀਰ ਸਿੰਘ ਨੌਰੰਗਾਬਾਦੀ ਸਮੇਤ ਸਿੱਖ ਜਰਨੈਲਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਵੀ ਅਜਿਹੀਆਂ ਕਈ ਸਿੱਖ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਲੜਾ ਰਹੀਆਂ ਹਨ। ਸਿੱਖਾਂ ਨਾਲ ਹੋ ਰਹੇ ਧੱਕੇ ਦਾ ਕਾਰਨ ਸਾਡਾ ਇਕੱਠੇ ਨਾ ਹੋਣਾ ਹੈ। ਉਨ੍ਹਾਂ ਮੌਜੂਦਾ ਸਮੇਂ ਅੰਦਰ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਅਤੇ ਇਕਜੁਟ ਹੋਣ ਦੀ ਅਪੀਲ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਅਤੇ ਰਾਜਿਸਥਾਨ ਅੰਦਰ ਪੰਜਾਬੀ ਨੂੰ ਅਣਦੇਖਿਆ ਕੀਤੇ ਜਾਣ ’ਤੇ ਵੀ ਸਵਾਲ ਉਠਾਇਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡੋਗਰਿਆਂ ਵੱਲੋਂ 176 ਸਾਲ ਪਹਿਲਾਂ ਕੀਤੇ ਗਏ ਕਤਲੇਆਮ ਦਾ ਇਤਿਹਾਸ ਸਾਂਝਾ ਕਰਦਿਆਂ ਸਿੱਖ ਕੌਮ ਨੂੰ ਵਰਤਮਾਨ ਸਮੇਂ ਸੁਚੇਤ ਰੂਪ ਵਿਚ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਵਿਚ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਬਾਬਾ ਬੁੱਧ ਸਿੰਘ ਨਿੱਕੇਘੁੰਮਣ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਦਮਦਮੀ ਟਕਸਾਲ ਵੱਲੋਂ ਬਾਬਾ ਬੋਹੜ ਸਿੰਘ, ਦਲ ਬਾਬਾ ਬਿਧੀ ਚੰਦ ਸੰਪ੍ਰਦਾ ਵੱਲੋਂ ਬਾਬਾ ਨਾਹਰ ਸਿੰਘ, ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਬਾਬਾ ਹਾਕਮ ਸਿੰਘ, ਡੇਰਾ ਭਾਈ ਮਹਾਰਾਜ ਸਿੰਘ ਤੋਂ ਬਾਬਾ ਗੁਰਰਾਜਪਾਲ ਸਿੰਘ, ਬਾਬਾ ਹਰਦੇਵ ਸਿੰਘ, ਬਾਬਾ ਸੁੱਖਾ ਸਿੰਘ, ਬੁੱਢਾ ਦਲ ਵੱਲੋਂ ਭਾਈ ਸੁਖਜੀਤ ਸਿੰਘ, ਬਾਬਾ ਲਾਲ ਸਿੰਘ ਤਰਨਾ ਦਲ ਵੱਲੋਂ ਬਾਬਾ ਸੁਖਪਾਲ ਸਿੰਘ, ਬਾਬਾ ਸ਼ਿੰਦਾ ਸਿੰਘ ਭਿੱਖੀਵਿੰਡ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਬਾਬਾ ਬਲਦੇਵ ਸਿੰਘ ਮੁਸ਼ਤਰਾਪੁਰ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਲਾਲ ਸਿੰਘ ਤਰਨਾ ਦਲ ਵੱਲੋਂ ਬਾਬਾ ਸੁਖਪਾਲ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਭਗਵੰਤ ਸਿੰਘ ਸਿਆਲਕਾ, ਸ. ਬਾਵਾ ਸਿੰਘ ਗੁਮਾਨਪੁਰਾ, ਬਾਬਾ ਬੂਟਾ ਸਿੰਘ ਗੁਰਥੜੀ ਵਾਲੇ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਤਨਾਮ ਸਿੰਘ ਚੌਂਤਾ, ਬਾਬਾ ਗੁਰਮੀਤ ਸਿੰਘ ਬਾਲੇਵਾਲ, ਸ. ਗੁਰਪ੍ਰਤਾਪ ਸਿੰਘ ਟਿੱਕਾ, ਬਾਬਾ ਸਤਨਾਮ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਮੈਨੇਜਰ ਸ. ਮੁਖਤਾਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਮਲਕੀਤ ਸਿੰਘ ਬਹਿੜਵਾਲ ਆਦਿ ਸ਼ਾਮਲ ਸਨ।

Previous Post

ਵਿਜੀਲੈਂਸ ਵਲੋਂ ਨਗਰ ਕੌਂਸਲ ਦਾ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ

Next Post

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ ਤੇ ਹੋਰਾਂ ਨੂੰ ਭਾਈ ਹਰਿਸਿਮਰਨ ਸਿੰਘ ਵੱਲੋਂ ਪੁਸਤਕ ਭੇਟ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ
Punjab

ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ

by Asli Punjabi
March 18, 2026
Next Post
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ ਤੇ ਹੋਰਾਂ ਨੂੰ ਭਾਈ ਹਰਿਸਿਮਰਨ ਸਿੰਘ ਵੱਲੋਂ ਪੁਸਤਕ ਭੇਟ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਭਾਈ ਲੌਂਗੋਵਾਲ ਤੇ ਹੋਰਾਂ ਨੂੰ ਭਾਈ ਹਰਿਸਿਮਰਨ ਸਿੰਘ ਵੱਲੋਂ ਪੁਸਤਕ ਭੇਟ

Recommended

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਜਾਣੋ ਹਾਲ, ਇਨ੍ਹਾਂ ਸੂਬਿਆਂ ‘ਚ 100 ਰੁਪਏ ਤੋਂ ਪਾਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਜਾਣੋ ਹਾਲ, ਇਨ੍ਹਾਂ ਸੂਬਿਆਂ ‘ਚ 100 ਰੁਪਏ ਤੋਂ ਪਾਰ

September 8, 2021
ਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਣ ਲਈ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ਸੂਬੇ ਦੇ ਸ਼ਹਿਰੀ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਣ ਲਈ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ

October 26, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In