ਅੰਮ੍ਰਿਤਸਰ, 08 ਜੁਲਾਈ 2020: ਅੱਜ ਹੈਦਰਾਬਾਦ ਸਿਕੰਦਰਾਬਾਦ ਵਿਖੇ ਆਲ ਗੁਰਦੁਆਰਾ ਸਾਹਿਬਾਨ, ਤੇਲੰਗਾਨਾ ਸਟੇਟ ਵਿਖੇ ਹੋਈ ਚੋਣ ਦੌਰਾਨ ਮਨਪ੍ਰੀਤ ਸਿੰਘ ਜੱਸੀ ਨੂੰ ਮੁੜ ਦੂਸਰੀ ਵਾਰ ਆਲ ਗੁਰਦੁਆਰਾ ਸਾਹਿਬਾਨ ਤੇਲੰਗਾਨਾ ਰਾਜ ਦਾ ਮੈਂਬਰ ਨਾਮਜ਼ਦ ਕੀਤਾ ਹੈ। ਇਹ ਜਾਣਕਾਰੀ ਗੁਰਚਰਨ ਸਿੰਘ ਬੱਗਾ ਚੇਅਰਮੈਨ ਆਲ ਗੁਰਦੁਆਰਾ ਸਾਹਿਬਾਨ ਤੇਲੰਗਾਨਾ ਨੇ ਫੋਨ ਰਾਹੀਂ ਕੀਤੀ। ਜ਼ਿਕਰਯੋਗ ਹੈ ਕਿ ਜੱਸੀ ਪੰਜਾਬ ਤੋਂ ਪਹਿਲਾਂ ਵੀ ਇਸ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ ਹਨ। ਤੇਲੰਗਾਨਾ ਰਾਜ ਦੀ ਰਾਜਧਾਨੀ ਹੈਦਰਾਬਾਦ ਸਿਕੰਦਰਾਬਾਦ ਵਿਖੇ 18 ਮੁੱਖ ਗੁਰੁਦਆਰਾ ਸਾਹਿਬਾਨ ਹਨ ਜੋ ਕਿ ਵੱਖ ਵੱਖ ਸਥਾਨਾਂ ਤੇ ਬਣਾਏ ਹੋਏ ਹਨ। ਇਨ•ਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਣ ਲਈ ਤੇਲੰਗਾਨਾ ਰਾਜ ਦੀ ਆਲ ਗੁਰਦੁਆਰਾ ਸਾਹਿਬਾਨ ਕਮੇਟੀ ਕਰਦੀ ਹੈ ਅਤੇ ਹਰ ਚਾਰ ਸਾਲ ਚੋਣ ਕਰਦੀ ਹੈ। ਇਸਦੇ ਨਾਲ ਹੀ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਜੋ ਕਿ ਹੈਦਰਾਬਾਦ ਸਿਕੰਦਰਾਬਾਦ ਵਿਖੇ ਗੁਰੂ ਨਾਨਕ ਸਕੂਲ, ਗੁਰੂ ਨਾਨਕ ਕਾਲਜ, ਗੁਰੂ ਨਾਨਕ ਡਿਸਪੈਂਸਰੀ ਆਦਿ ਹੋਰ ਸਮਾਜ ਭਲਾਈ ਦੇ ਕਾਰਜ ਕਰ ਰਹੀ ਹੈ। ਇਸ ਤੋਂ ਇਲਾਵਾ ਕਰੀਮਨਗਰ, ਸੰਗਾਰੈਡੀ, ਵਾਰਾਨੰਗਲ ਆਦਿ ਸਥਾਨਾਂ ਦੇ ਗੁਰਦੁਆਰਾ ਸਾਹਿਬਾਨ ਦਾ ਵੀ ਜੱਸੀ ਨੂੰ ਮੈਂਬਰ ਨਿਯੁਕਤ ਕੀਤਾ ਹੈ।
ਇਸ ਮੌਕੇ ਜੱਸੀ ਨੇ ਕਿਹਾ ਕਿ ਮੈਂ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵਾਗਾ। ਇਸ ਮੌਕੇ ਸੰਤ ਬਾਬਾ ਹਰਦੀਪ ਸਿੰਘ ਜੀ, ਗੁਰਪ੍ਰਤਾਪ ਸਿੰਘ ਟਿੱਕਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ, ਰਾਣਾ ਪਲਵਿੰਦਰ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ ਭਾਟੀਆ ਐਡੀਟਰ ਦਲੇਰ ਖਾਲਸਾ, ਸੁਰਿੰਦਰ ਸਿੰਘ ਭਾਟੀਆ ਆਦਿ ਨੇ ਵਧਾਈ ਦਿੱਤੀ