• About
  • Contact
  • Hindi News
  • English News
Saturday, June 6, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World ਯੂ ਐਸ ਏ

ਕਿਵੇਂ ਰਹੀ ਅਮਰੀਕੀ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਾਲੇ ਬਹਿਸ

Asli Punjabi by Asli Punjabi
October 10, 2020
in ਯੂ ਐਸ ਏ
0
ਕਿਵੇਂ ਰਹੀ ਅਮਰੀਕੀ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਾਲੇ ਬਹਿਸ
589
SHARES
3.3k
VIEWS
Share on FacebookShare on TwitterShare on Whatsapp

You might also like

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

ਅਮਰੀਕੀ ਰਵਾਇਤ ਮੁਤਾਬਿਕ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਦੌਰਾਨ ਜਨਤਕ ਬਹਿਸਾਂ ਹੁੰਦੀਆਂ ਆ ਰਹੀਆਂ ਹਨ। ਜਿਸ ਤੋਂ ਵੋਟਰ ਉਮੀਦਵਾਰਾਂ ਦੀ ਯੋਗਤਾ ਦੀ ਖਰਖ ਕਰਕੇ ਵੋਟ ਪਾਉਣ ਲਈ ਆਪਣਾ ਮਨ ਬਣਾਉਂਦੇ ਹਨ। ਇਸੇ ਕੜੀ ਤਹਿਤ ਅਮਰੀਕੀ ਉਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਵਿਚ ਚੋਣਾਂ ਨੂੰ ਲੈ ਕੇ ਪਹਿਲੀ ਤੇ ਆਖ਼ਰੀ ਇਕੋ-ਇਕ ਲਾਈਵ ਟੀ.ਵੀ. ਬਹਿਸ ਪਿੱਛਲੇ ਦਿਨੀਂ ਸਾਲਟ ਲੇਕ ਸਿਟੀ ਵਿਖੇ ਹੋਈ, ਜਿਥੇ ਦੋਵੇਂ ਉਮੀਦਵਾਰ ਸਟੇਜ ‘ਤੇ 12 ਫੁੱਟ ਤੋਂ ਵੱਧ ਦੂਰੀ ‘ਤੇ ਬੈਠੇ ਸਨ |ਉੱਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਅਤੇ ਰਿਪਬਲਿਕਨ ਊਮੀਦਵਾਰਾਂ ਵਿਚਾਲੇ ਬਹਿਸ ਦੌਰਾਨ ਕੋਵਿਡ-19, ਚੀਨ, ਜਲਵਾਯੂ ਤਬਦੀਲੀ, ਸੁਪਰੀਮ ਕੋਰਟ ਨਾਮਜ਼ਦਗੀ ਅਤੇ ਨਸਲੀ ਮੁੱਦੇ ਭਾਰੂ ਰਹੇ। ਉਪ-ਰਾਸ਼ਟਰਪਤੀ ਮਾਈਕ ਪੈਂਸ (61) ਅਤੇ ਸੈਨੇਟਰ ਕਮਲਾ ਹੈਰਿਸ (55) ਵਿਚਾਲੇ ਨਾ-ਮਾਤਰ ਟੋਕਾ-ਟੋਕੀ ਹੋਈ ਅਤੇ ਘੱਟ ਹੀ ਤਣਾਅਪੂਰਨ ਪਲ ਬਣੇ। ਇੰਡੀਆਨਾ ਵਾਸੀ ਪੈਂਸ ਨੇ ਬਹਿਸ ਦੌਰਾਨ ਪਿਛਲੇ ਚਾਰ ਵ੍ਹਰਿਆਂ ਦੌਰਾਨ ਕੀਤੇ ਕੰਮਾਂ ‘ਤੇ ਜ਼ੋਰਦਾਰ ਢੰਗ ਨਾਲ ਟਰੰਪ ਪ੍ਰਸ਼ਾਸਨ ਦਾ ਬਚਾਅ ਕੀਤਾ। ਕੁਝ ਪ੍ਰਸ਼ਨਾਂ ‘ਤੇ ਉਨ੍ਹਾਂ ਆਪਣੀ ਵਿਰੋਧੀ ਉਮੀਦਵਾਰ ਨੂੰ ਸਫ਼ਲਤਾਪੂਰਵਕ ਚੁਣੌਤੀ ਦਿੱਤੀ, ਜਿਵੇਂ ਨਵੀਂ ਗ੍ਰੀਨ ਸੰਧੀ ਅਤੇ ਸੁਪਰੀਮ ਕੋਰਟ ਆਦਿ, ਇਨ੍ਹਾਂ ਮੁੱਦਿਆਂ ‘ਤੇ ਹੈਰਿਸ ਨਿਰਉਤਰ ਸੀ।ਉਪ-ਰਾਸ਼ਟਰਪਤੀ ਬਹਿਸ ਦੀ ਸਟੇਜ ‘ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਾ ਹੈਰਿਸ ਨੇ ਆਪਣੇ ਵਿਰੋਧੀ ਨੂੰ ਮੁਸਕਰਾ ਕੇ ਜਵਾਬ ਦਿੰਦਿਆਂ ਅੰਕੜਿਆਂ ਤੇ ਤੱਥਾਂ ਦੇ ਹਵਾਲੇ ਦਿੱਤੇ। ਹੈਰਿਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ‘ਤੇ ਟਰੰਪ ਪ੍ਰਸ਼ਾਸਨ ਦੀ ਨਿੰਦਾ ਕਰਦਿਆਂ ਇਸ ਨੂੰ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਰਾਸ਼ਟਰਪਤੀ ਪ੍ਰਸ਼ਾਸਨ ਦੀ ‘ਸਭ ਤੋਂ ਵੱਡੀ ਅਸਫਲਤਾ’ ਦੱਸਿਆ। ਇਸ ‘ਤੇ ਪੈਂਸ ਨੇ ਕਿਹਾ ਕਿ ਟਰੰਪ ਦੀ ਯੋਜਨਾ ਨੇ ਹਜ਼ਾਰਾਂ ਅਮਰੀਕੀਆਂ ਦੀਆਂ ਜਾਨਾਂ ਬਚਾਈਆਂ ਹਨ। ਹੈਰਿਸ ਨੇ ਰਾਸ਼ਟਰਪਤੀ ਟਰੰਪ ‘ਤੇ ਮੁਲਕ ਦੇ ‘ਦੋਸਤਾਂ ਨਾਲ ਧੋਖਾ ਕਰਨ ਅਤੇ ਤਾਨਾਸ਼ਾਹਾਂ ਨੂੰ ਗਲੇ ਲਾਉਣ ਦੇ ਦੋਸ਼ ਲਾਏ। ਉਨ੍ਹਾਂ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਪ੍ਰਤੀ ਇਕਤਰਫ਼ਾ ਪਹੁੰਚ ‘ਤੇ ਹਮਲੇ ਕੀਤੇ, ਜਿਸ ਦੇ ਸਿੱਟੇ ਵਜੋਂ ਅਮਰੀਕਾ ਇਰਾਨ ਪਰਮਾਣੂ ਸੰਧੀ ਤੋਂ ਬਾਹਰ ਹੋਇਆ ਅਤੇ ਦੇਸ਼ ਘੱਟ ਸੁਰੱਖਿਅਤ ਹੋਇਆ। ਜਵਾਬ ‘ਚ ਪੈਂਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਆਪਣੇ ਮਿੱਤਰ ਮੁਲਕਾਂ ਨਾਲ ਡਟ ਕੇ ਖੜ੍ਹਿਆ ਅਤੇ ਜਿਨ੍ਹਾਂ ਮੁਲਕਾਂ ਤੋਂ ਖ਼ਤਰਾ ਹੈ, ਉਨ੍ਹਾਂ ਵਿਰੁੱਧ ਡਟਿਆ ਹੈ।ਪੈਂਸ ਨੇ ਦੋਸ਼ ਲਾਏ ਕਿ ਬਾਇਡਨ ਤੇ ਹੈਰਿਸ ਟੈਕਸ ਵਧਾਉਣਾ ਚਾਹੁੰਦੇ ਹਨ ਅਤੇ ਊਹ 2 ਖ਼ਰਬ ਅਮਰੀਕੀ ਡਾਲਰ ਦੀ ਨਵੀਂ ਗ੍ਰੀਨ ਸੰਧੀ ਹੇਠ ਅਰਥਚਾਰੇ ਨੂੰ ਦਬਾਉਣਾ ਚਾਹੁੰਦੇ ਹਨ। ਹੈਰਿਸ ਨੇ ਨਵੀਂ ਗ੍ਰੀਨ ਸੰਧੀ ਮੁੱਦੇ ‘ਤੇ ਪ੍ਰਸ਼ਨ ਹਟਾ ਦਿੱਤੇ ਪ੍ਰੰਤੂ ਉਨ੍ਹਾਂ ਇਹ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਬਾਇਡਨ ਵਲੋਂ ਕਦੇ ਵੀ ਟੈਕਸ ਨਹੀਂ ਵਧਾਏ ਜਾਣਗੇ। ਹੈਰਿਸ ਨੇ ਜ਼ੋਰ ਦੇ ਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ ਅਗਵਾਈ ਹੇਠ ਅਮਰੀਕਾ ਨੇ ਚੀਨ ਨਾਲ ਆਪਣਾ ਵਪਾਰ ਗੁਆ ਲਿਆ। ਉਨ੍ਹਾਂ ਕਿਹਾ ਕਿ ਅਮਰੀਕਾ ਚੀਨ ਤੋਂ ਵਪਾਰ ਜੰਗ ਹਾਰ ਗਿਆ ਹੈ, ਜਿਸ ਕਾਰਨ ਅਮਰੀਕਾ ਦੀਆਂ ਤਿੰਨ ਲੱਖ ਨੌਕਰੀਆਂ ਚਲੀਆਂ ਗਈਆਂ। ਜਵਾਬ ਵਿੱਚ ਪੈਂਸ ਨੇ ਕਿਹਾ ਕਿ ਬਾਇਡਨ ਕਈ ਦਹਾਕਿਆਂ ਤੋਂ ਚੀਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹੈਰਿਸ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਵਲੋਂ ਜਲਵਾਯੂ ਤਬਦੀਲੀ ‘ਤੇ ਪੈਰਿਸ ਸੰਧੀ ਵਿੱਚ ਸ਼ਾਮਲ ਹੋਇਆ ਜਾਵੇਗਾ।ਉਪ ਰਾਸ਼ਟਰਪਤੀ ਦੀ ਚੋਣ ਲਈ ਅਮਰੀਕਾ ਵਿਚ ਬੁੱਧਵਾਰ ਨੂੰ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਅਤੇ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਵਿਚਾਲੇ ਬਹਿਸ ਦੌਰਾਨ ਪੈਂਸ ਦੇ ਸਿਰ ‘ਤੇ ਮੱਖੀ ਆ ਕੇ ਬੈਠ ਗਈ। ਇਹ ਨਜ਼ਾਰਾ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਮੱਖੀ ਦੋ ਮਿੰਟ ਤੋਂ ਵੀ ਜ਼ਿਆਦਾ ਸਮੇਂ ਲਈ ਬੈਠੀ ਰਹੀ ਤੇ ਇਸ ਦੌਰਾਨ ਪੈਂਸ ਨੇ ਕਈ ਵਾਰ ਉਸ ਨੂੰ ਊਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ।

Previous Post

ਆਰ ਬੀ ਆਈ ਨੇ ਵਿਆਜ ਸਬਸਿਡੀ ਅਗਲੇ ਸਾਲ ਤੱਕ ਵਧਾਈ

Next Post

ਕੈਨੇਡਾ ਲੇਕ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ

Asli Punjabi

Asli Punjabi

Related Posts

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’
World

UN ‘ਚ ਭਾਰਤ ਦਾ ਪਾਕਿਸਤਾਨ ‘ਤੇ ਕਰਾਰਾ ਹਮਲਾ, ‘1971 ‘ਚ 4 ਲੱਖ ਔਰਤਾਂ ਨਾਲ ਜਬਰ-ਜਨਾਹ ਕਰਾਉਣ ਵਾਲਾ ਦੇਸ਼ ਸਾਨੂੰ ਗਿਆਨ ਨਾ ਦੇਵੇ’

by Asli Punjabi
October 7, 2025
Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ
World

Helicopter ਹੋਇਆ ਕ੍ਰੈਸ਼! ਅਸਮਾਨ ਤੋਂ ‘ਅੱਗ ਦਾ ਗੋਲਾ’ ਬਣ ਕੇ ਹਾਈਵੇ ‘ਤੇ ਡਿੱਗਿਆ

by Asli Punjabi
October 7, 2025
ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!
World

ਵਾਰਸ ਭਾਰਾਵਾ ਨੇ ਪੰਜਾਬੀ ਵਿਰਸਾ 2025 ਸ਼ੋਅ ਦੌਰਾਨ ਫਰਿਜ਼ਨੋ ‘ਚ ਕਰਵਾਈ ਬਹਿਜਾ ਬਹਿਜਾ..!

by Asli Punjabi
May 20, 2025
ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ
Top Stories

ਅਮਰੀਕਾ: ਪੰਜਾਬੀ ਕੁੜੀ ਦੀ ਦਰਦਨਾਕ ਹਾਦਸੇ ‘ਚ ਮੌਤ

by Asli Punjabi
May 16, 2025
ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ
World

ਕਰਦਰਜ਼ ਦੇ ਵਿਸਾਖੀ ਮੇਲੇ ‘ਤੇ ਧਾਰਮਿਕ ਸਮਾਗਮ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਏ

by Asli Punjabi
April 22, 2025
Next Post
ਕੈਨੇਡਾ ਲੇਕ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ

ਕੈਨੇਡਾ ਲੇਕ 'ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ

Recommended

ਗੁਰਦੁਆਰਾ ਬੋਰਡ ਹੈਦਰਾਬਾਦ ਦਾ ਦੂਜੀ ਵਾਰ ਮੈਂਬਰ ਚੁਣੇ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਜੱਸੀ ਦਾ ਸਨਮਾਨ

ਗੁਰਦੁਆਰਾ ਬੋਰਡ ਹੈਦਰਾਬਾਦ ਦਾ ਦੂਜੀ ਵਾਰ ਮੈਂਬਰ ਚੁਣੇ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਜੱਸੀ ਦਾ ਸਨਮਾਨ

June 9, 2020
ਸੂਰਜ ਪੱਛਮ ਤੋਂ ਚੜ੍ਹ ਸਕਦੈ ਪਰ ਸਿੱਖ 1984 ਕਦੇ ਨਹੀਂ ਭੁੱਲ ਸਕਦੇ: ਗਿਆਨੀ ਹਰਪ੍ਰੀਤ ਸਿੰਘ

ਸੂਰਜ ਪੱਛਮ ਤੋਂ ਚੜ੍ਹ ਸਕਦੈ ਪਰ ਸਿੱਖ 1984 ਕਦੇ ਨਹੀਂ ਭੁੱਲ ਸਕਦੇ: ਗਿਆਨੀ ਹਰਪ੍ਰੀਤ ਸਿੰਘ

June 6, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In