ਦੱਖਣੀ ਅਮਰੀਕਾ ਵਿਚ ਅਚਾਨਕ ਇਕ ਬਹੁ ਮੰਜ਼ਲਾਂ ਇਮਾਰਤ ਤੋਂ ਸਟੇਅਰਵੈਲ ਭਾਵ ਪੌੜੀਆਂ ਟੁੱਟ ਕੇ ਪਹਿਲੀ ਮੰਜ਼ਲ ਤੇ ਡਿੱਗ ਗਈਆਂ, ਜਿਸ ਨੂੰ ਦੇਖ ਕੇ ਲੋਕਾਂ ਵਿਚ ਹਫੜਾ ਦਫੜੀ ਮਚ ਗਈ| ਇਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ| ਰਿਪੋਰਟਾਂ ਮੁਤਾਬਕ ਹਾਸਟਨ ਸ਼ਹਿਰ ਵਿਚ ਇਕ ਇਮਾਰਤ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਪੌੜੀਆਂ ਡਿੱਗਣ ਨਾਲ ਇਹ ਹਾਦਸਾ ਵਾਪਰਿਆ| ਹਾਸਟਨ ਦੇ ਫਾਇਰ ਫਾਈਟਰ ਵਿਭਾਗ ਨੇ ਦੱਸਿਆ ਕਿ 13ਵੀਂ ਤੇ 14ਵੀਂ ਮੰਜ਼ਲ ਤੋਂ ਟੁੱਟ ਕੇ ਪੌੜੀਆਂ ਪਹਿਲੀ ਮੰਜ਼ਲ ਤੇ ਡਿੱਗ ਗਈਆਂ|ਫਾਇਰ ਫਾਈਟਰਜ਼ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਇਨ੍ਹਾਂ ਵਿਚ ਵਧੇਰੇ ਮਜ਼ਦੂਰ ਸਨ, ਜੋ ਮੁਰੰਮਤ ਕਰ ਰਹੇ ਸਨ|ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਕੁਝ ਡਿਗਣ ਦੀ ਆਵਾਜ਼ ਸੁਣੀ ਤੇ ਜਦ ਦੇਖਿਆ ਤਾਂ ਇਹ ਹਾਦਸਾ ਵਾਪਰਿਆ ਸੀ| ਫਿਲਹਾਲ ਲੋਕਾਂ ਨੂੰ ਇਸ ਇਲਾਕੇ ਵਿਚ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ|