ਅਦਾਕਾਰਾ ਕਾਜਲ ਅਗਰਵਾਲ ਉਦਯੋਗਪਤੀ ਗੌਤਮ ਕਿਚਲੂ ਨਾਲ 30 ਅਕਤੂਬਰ ਨੂੰ ਵਿਆਹ ਦੇ ਬੰਧਨ ਵਿਚ ਬੱਝੇਗੀ। ਦੋਵਾਂ ਪਰਿਵਾਰਾਂ ਵੱਲੋਂ ਨਿੱਜੀ ਸਮਾਗਮ ਕੀਤਾ ਜਾਵੇਗਾ। ‘ਸਪੈਸ਼ਲ 26’ ਦੀ ਅਦਾਕਾਰਾ ਨੇ ਕਿਹਾ ਕਿ ਵਿਆਹ ਸਮਾਰੋਹ ਮੁੰਬਈ ਵਿਚ ਹੀ ਹੋਵੇਗਾ। ਅਗਰਵਾਲ ਨੇ ਕਿਹਾ ਕਿ ਬੇਸ਼ੱਕ ਮਹਾਮਾਰੀ ਨੇ ਖ਼ੁਸ਼ੀਆਂ ਥੋੜ੍ਹੀਆਂ ਫਿੱਕੀਆਂ ਪਾ ਦਿੱਤੀਆਂ ਹਨ ਪਰ ਉਹ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਸੋਚ ਕੇ ਖ਼ੁਸ਼ ਹਨ। 35 ਸਾਲਾ ਅਭਿਨੇਤਰੀ ਨੇ ਕਿਹਾ ਕਿ ਉਹ ਫ਼ਿਲਮੀ ਕਰੀਅਰ ਜਾਰੀ ਰੱਖੇਗੀ ਤੇ ਦੇਖਣ-ਸੁਣਨ ਵਾਲਿਆਂ ਦਾ ਮਨੋਰੰਜਨ ਕਰਦੀ ਰਹੇਗੀ। ਉਸ ਨੇ ਪ੍ਰਸ਼ੰਸਕਾਂ ਦਾ ਸ਼ੁੱਭ ਇੱਛਾਵਾਂ ਲਈ ਸ਼ੁਕਰੀਆ ਅਦਾ ਕੀਤਾ। ਅਦਾਕਾਰਾ ਨੇ ਫ਼ਿਲਮ ਜਗਤ ਵਿਚ ਸ਼ੁਰੂਆਤ ‘ਕਿਉਂ! ਹੋ ਗਿਆ ਨਾ’ ਨਾਲ ਕੀਤੀ ਸੀ। ਮਗਰੋਂ ਉਸ ਨੇ ਐੱਸਐੱਸ ਰਾਜਾਮੌਲੀ ਦੀ ਤੇਲਗੂ ਸੁਪਰਹਿੱਟ ਫ਼ਿਲਮ ‘ਮਗਾਧੀਰਾ’, ‘ਡਾਰਲਿੰਗ’ ਤੇ ‘ਮਿਸਟਰ ਪਰਫੈਕਟ’ ਵਿਚ ਵੀ ਕੰਮ ਕੀਤਾ।