ਲੁਧਿਆਣਾ,26 ਨਵੰਬਰ : ਆਪਣੀ ਤਾਕਤ ਤੇ ਜੋਸ਼ੀਲੇ ਵਾਰ ਦੇ ਸਦਕਾ ਸਮੁੱਚੇ ਸੰਸਾਰ ਅੰਦਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲਾ ਪੰਜਾਬ ਦਾ ਸ਼ੇਰ ਸ.ਜੁਝਾਰ ਸਿੰਘ ਕੇਵਲ ਇੱਕ ਬੇਹਤਰੀਨ ਪਾਵਰ ਸਲੈਪ ਖਿਡਾਰੀ ਨਹੀਂ ਬਲਕਿ ਸਿੱਖ ਕੌਮ ਦਾ ਅਨਮੋਲ ਹੀਰਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਪੰਜਾਬ ਸ.ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਦੇ ਅਣਖੀ ਸੂਰਮੇ ਵੱਜੋਂ ਪ੍ਰਸਿੱਧ ਹੋਏ ਪਵਾਰ ਸਲੈਪ ਸਿੱਖ ਖਿਡਾਰੀ ਸ.ਜੁਝਾਰ ਸਿੰਘ ਨੂੰ ਸਮਮਾਨਿਤ ਕਰਨ ਹਿੱਤ ਸਿੱਖਸ ਫਾਰ ਬਿਜ਼ਨੈਸ ਤੇ ਯੂਨਾਈਟਿਡ ਸਿੱਖਸ ਵੱਲੋ ਸਾਂਝੇ ਤੌਰ ਤੇ ਆਯੋਜਿਤ ਕੀਤੇ ਗਏ ਇੱਕ ਵਿਸੇਸ਼ ਸਨਮਾਨ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਕੀਤਾ।
ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਯੂ ਐਫ ਐਸ ਸੀ ਅਮਰੀਕਾ ਵੱਲੋ ਆਬੂਧਾਬੀ ਵਿਖੇ ਪਿਛਲੇ ਦਿਨੀ ਕਰਵਾਈ ਗਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੇ ਰੂਸੀ ਖਿਡਾਰੀ ਐਂਟੇ ਗੁਲਸਕਾ ਨੂੰ ਹਰਾ ਕੇ ਪਹਿਲਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਉਹ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਲਈ ਵੱਡੀ ਮਾਣ ਵਾਲੀ ਗੱਲ ਹੈ l ਜਿਸ ਦੇ ਮੱਦੇਨਜ਼ਰ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਸ ਸਿੱਖ ਨੌਜਵਾਨ ਖਿਡਾਰੀ ਜੁਝਾਰ ਸਿੰਘ ਨੂੰ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੀ ਹੈ!
















