ਚੰਡੀਗੜ੍ਹ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਖੇਡ ਨੀਤੀ ਨੂੰ ਬਿਹਤਰ ਬਨਾਉਣ ਦੇ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਅਵਾਰਡ ਜੇਤੂ ਖਿਡਾਰੀਆਂ ਦੇ ਲਈ ਮਹੀਨਾ ਰਕਮ ਵਿਚ ਵਾਧਾ ਕਰ ਕੇ ਉਨ੍ਹਾਂ ਨੂੰ ਨਵੇਂ ਸਾਲ ਦੀ ਸੌਗਾਤ ਦਿੱਤੀ ਹੈ। ਇਸ ਨਾਲ ਯੁਵਾ ਪੀੜੀ ਵਿਚ ਖੇਡਾਂ ਦੇ ਪ੍ਰਤੀ ਆਕਰਸ਼ਣ ਪੈਦਾ ਹੋਵੇਗਾ।ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਹੁਣ ਤਕ ਸਰਕਾਰ ਵੱਲੋਂ ਅਰਜੁਨ ਅਵਾਰਡੀ ਨੁੰ 5 ਹਜਾਰ ਰੁਪਏ ਮਹੀਨਾ ਦਿੱਤੇ ਜਾਂਦੇ ਸਨ। ਜਿਸ ਵਿਚ ਵਾਧਾ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਅਰਜੁਨ ਅਵਾਰਡੀ ਜੇਤੂਆਂ ਨੂੰ ਇਕ ਜਨਵਰੀ 2021 ਤੋਂ 20 ਹਜਾਰ ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਰੋਣਾਚਾਰਿਆ ਅਵਾਰਡੀ ਅਤੇ ਧਿਆਨਚੰਦ ਅਵਾਰਡੀ ਜੇਤੂਆਂ ਨੂੰ ਵੀ ਪੰਜ ਹਜਾਰ ਦੇ ਸਥਾਨ ‘ਤੇ 20 ਹਜਾਰ ਰੁਪਏ ਮਹੀਨਾ ਦਿੱਤੇ ਜਾਣਗੇ। ਇਸ ਤਰ੍ਹਾ ਭੀਰ ਅਵਾਰਡ ਜੇਤੂਆਂ ਨੂੰ ਹੁਣ ਤਕ ਪੰਜ ਲੱਖ ਰੁਪਏ ਇਕਮੁਸ਼ਤ ਪੁਰਸਕਾਰ ਦਿੱਤਾ ਜਾਂਦਾ ਸੀ। ਹੁਣ ਇਸ ਪੁਰਸਕਾਰ ਦੇ ਨਾਲ-ਨਾਲ ਭੀਮ ਅਵਾਰਡੀ ਖਿਡਾਰੀ ਨੂੰ ਪੰਜ ਹਜਾਰ ਰੁਪਏ ਮਹੀਨਾ ਦਿੱਤੇ ਜਾਣਗੇ।ਉਨ੍ਹਾਂ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਖੇਡ ਅਤੇ ਯੁਵਾ ਮਾਮਲੇ ਮੰਤਰਾਲੇ ਵੱਲੋਂ ਦਿੱਤੇ ਜਾਣ ਵਾਲੇ ਤੇਨਜਿੰਗ ਨੋਰਗੇ ਸਾਹਸਿਕ ਪੁਰਸਕਾਰ ਜੇਤੂ ਖਿਡਾਰੀਆਂ ਨੂੰ ਵੀ ਹੁਣ ਜਨਵਰੀ, 2021 ਤੋਂ 20 ਹਜਾਰ ਰੁਪਏ ਮਹੀਨਾ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਤੇਨਜਿੰਗ ਨੋਰਗੇ ਪੁਰਸਕਾਰ ਨਾਲ ਜੇਤੂ ਖਿਡਾਰੀਆਂ ਨੂੰ ਇਕਮੁਸ਼ਤ ਰਕਮ ਹੀ ਦਿੱਤੀ ਜਾਂਦੀ ਸੀ। ਮਹੀਨਾ ਰਕਮ ਵਜੋ ਇੰਨ੍ਹਾਂ ਨੂੰ ਕੋਈ ਸਹੂਲਤ ਨਹੀਂ ਸੀ। ਹੁਣ ਜੇਤੂਆਂ ਨੂੰ 20 ਹਜਾਰ ਰੁਪਏ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਅਰਜੁਨ ਅਵਾਰਡੀ 80, ਦਰੋਣਾਚਾਰਿਆ ਅਵਰਾਡੀ 15 ਅਤੇ ਧਿਆਨਚੰਦ ਅਵਾਰਡੀ 9 ਸੂਚੀ ਵਿਚ ਸ਼ਾਮਿਲ ਹਨ। ਇਸ ਤਰਾਂ 104 ਅਵਾਰਡ ਜੇਤੂ ਸਰਕਾਰ ਦੀ ਇਸ ਯੋਜਨਾ ਦਾ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਮਹੁਇਆ ਕਰਾਉਣ ਲਈ ਸੂਬਾ ਸਰਕਾਰ ਜਲਦੀ ਹੀ ਖੇਡ ਨੀਤੀ ਵਿਚ ਵੀ ਸੋਧ ਕਰ ਕੇ ਇਸ ਨੂੰ ਹੋਰ ਵਧ ਲਾਭਕਾਰੀ ਬਣਾਉਣ ਜਾ ਰਹੀ ਹੈ।