ਲਖਨਊ, 20 ਮਈ – ਉਤਰ ਪ੍ਰਦੇਸ਼ ‘ਚ ਪ੍ਰਵਾਸੀ ਮਜ਼ਦੂਰਾਂ ਲਈ ਇਕ ਹਜ਼ਾਰ ਬੱਸਾਂ ਤੋਂ ਘਰ ਭੇਜਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਮਾਮਲੇ ਵਿਚ ਕਾਂਗਰਸ ਪਾਰਟੀ ਤੇ ਉਤਰ ਪ੍ਰਦੇਸ਼ ਸਰਕਾਰ ਵਿਚਕਾਰ ਖਿੱਚੋਤਾਣ ਜਾਰੀ ਹੈ। ਇਸ ਵਿਚਕਾਰ ਰਾਏਬਰੇਲੀ ਤੋਂ ਕਾਂਗਰਸ ਦੀ ਨੌਜਵਾਨ ਵਿਧਾਇਕਾ ਅਦਿਤੀ ਸਿੰਘ ਨੇ ਆਪਣੀ ਹੀ ਪਾਰਟੀ ਨੂੰ ਪੂਰੇ ਮਾਮਲੇ ਵਿਚ ਕਟਘਰੇ ਵਿਚ ਖੜਾ ਕਰ ਦਿੱਤਾ। ਅਦਿਤੀ ਸਿੰਘ ਨੇ ਨਾ ਸਿਰਫ ਇਸ ਨੂੰ ਸਿਆਸਤ ਕਰਾਰ ਦਿੱਤਾ, ਜਦਕਿ ਰਾਜਸਥਾਨ, ਪੰਜਾਬ ਤੇ ਮਹਾਰਾਸ਼ਟਰ ਵਿਚ ਬੱਸਾਂ ਨਾ ਲਗਾਉਣ ‘ਤੇ ਸਵਾਲ ਖੜਾ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿਆਸਤ ਕਰਨ ਦੀ ਕੀ ਲੋੜ ਸੀ?