ਮੇਰਠ, 9 ਸਤੰਬਰ – ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕਾਨੂੰਨ ਵਿਵਸਥਾ ਦੇ ਮੋਰਚੇ ਤੇ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ| ਪ੍ਰਦੇਸ਼ ਮੁੜ ‘ਜੰਗਲਰਾਜ’ ਵੱਧ ਰਿਹਾ ਹੈ| 24 ਘੰਟਿਆਂ ਵਿੱਚ ਦੂਜੀ ਵਾਰਦਾਤ ਨਾਲ ਮੇਰਠ ਦਹਿਲ ਗਿਆ ਹੈ| ਮੇਰਠ ਵਿੱਚ ਸਵੇਰੇ ਸੈਰ ਕਰਨ ਲਈ ਨਿਕਲੇ ਜਿਮ ਦੇ ਇਕ ਕੋਚ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਦੌਰਾਲਾ ਪੁਲੀਸ ਨੇ ਦੱਸਿਆ ਕਿ ਮੇਰਠ ਦੇ ਦੌਰਾਲਾ ਥਾਣਾ ਖੇਤਰ ਵਿੱਚ ਜਿਮ ਦੇ ਕੋਚ ਪਰਵਿੰਦਰ ਦੌੜ ਲਗਾ ਰਹੇ ਸਨ, ਇਸ ਦੌਰਾਨ ਉੱਥੇ ਪਹੁੰਚੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ| ਉਨ੍ਹਾਂ ਨੇ ਦੱਸਿਆ ਕਿ ਪਰਵਿੰਦਰ ਨੂੰ 5 ਗੋਲੀਆਂ ਲੱਗੀਆਂ| ਗੋਲੀਆਂ ਦੀ ਆਵਾਜ਼ ਸੁਣ ਕੇ ਉੱਥੇ ਦੌੜ ਲਗਾ ਰਹੇ ਹੋਰ ਨੌਜਵਾਨਾਂ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀ ਫਰਾਰ ਹੋ ਗਏ|
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪਹੁੰਚੀ ਪੁਲਸ, ਜ਼ਖਮੀ ਪਰਵਿੰਦਰ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ| ਫਿਲਹਾਲ ਹਾਲੇ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ| ਦੌਰਾਲਾ ਪੁਲੀਸ ਅਨੁਸਾਰ ਪਹਿਲੀ ਨਜ਼ਰ ਇਹ ਮਾਮਲਾ ਆਪਸੀ ਰੰਜਿਸ਼ ਦਾ ਲੱਗ ਰਿਹਾ ਹੈ, ਫਿਲਹਾਲ ਪਰਿਵਾਰ ਵਾਲਿਆਂ ਵਲੋਂ ਥਾਣੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ|