ਕਾਦੀਆਂ,8 ਸਤੰਬਰ, 2020 :-ਸਟੇਟ ਬੈਂਕ ਆਫ਼ ਇੰਡੀਆ ਦੀ ਕਾਦੀਆਂ ਬ੍ਰਾਂਚ ਦਾ ਜੂਨੀਅਰ ਮੈਨੇਜਰ ਦੇ ਕਰੋਨਾਵਾਇਰਸ ਪਾਜ਼ਿਟਵ ਪਾਏ ਜਾਣ ਤੋਂ ਬਾਅਦ ਅੱਜ ਬੈਂਕ ਨੂੰ ਆਮ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਕੁਲਵੰਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਬੈਂਕ ਨੂੰ ਬੰਦ ਕਰ ਦਿਤਾ ਗਿਆ ਹੈ। ਕਲ ਸਾਰੇ ਸਟਾਫ਼ ਦੇ ਕਰੋਨਾਵਾਇਰਸ ਦੀ ਜਾਂਚ ਲਈ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਜੂਨੀਅਰ ਮੈਨੇਜਰ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਡਾਕਟਰ ਰਣਜੀਤ ਸਿੰਘ ਐਸ ਐਮ ਉ ਹਰਚੋਵਾਲ ਨੇ ਦੱਸਿਆ ਕਿ ਕਾਦੀਆਂ ਚ ਅੱਜ 8 ਨਵੇਂ ਕਰੋਨਾਵਾਇਰਸ ਦੇ ਮਰੀਜ਼ ਪਾਜ਼ਟਿਵ ਆਏ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ।