ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪਾਲਘਰ ਵਿੱਚ ਸਾਧੂਆਂ ਸਮੇਤ ਤਿੰਨ ਵਿਅਕਤੀਆਂ ਦੀ ਭੀੜ ਵੱਲੋਂ ਕੀਤੀ ਹੱਤਿਆ ਸਬੰਧੀ ਖ਼ਬਰ ਦੇ ਮਾਮਲੇ ਵਿੱਚ ਰਿਪਬਲਿਕ ਟੀਵੀ ਦੇ ਚੀਫ ਐਡੀਟਰ ਅਰਣਬ ਗੋਸਵਾਮੀ ਨੂੰ ਆਰਜ਼ੀ ਰਾਹਤ ਦਿੰਦਿਆਂ ਕੇਸ ਸੀਬੀਆਈ ਨੂੰ ਸੌਂਪਣ ਤੋਂ ਨਾਂਹ ਕਰ ਦਿੱਤੀ ਹੈ। ਹਜੂਮੀ ਕਤਲ ਦੀ ਇਸ ਘਟਨਾ ਦੀ ਮੁੰਬਈ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਛੱਡ ਕੇ ਬਾਕੀ ਚਲਦੀਆਂ ਜਾਂਚਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ।