ਰਾਜਪੁਰਾ, 2 ਸਤੰਬਰ 2020 – 64 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਪੰਜਾਬ ‘ਚ ਗਰਮਾ ਗਿਆ ਹੈ। ਇਸ ਘਪਲੇ ਨੂੰ ਲੈ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਸਿਧੇ ਤੌਰ ‘ਤੇ ਇਲਜ਼ਾਮ ਲੱਗ ਰਹੇ ਹਨ। ਵਿਰੋਧੀ ਧਿਰਾਂ ਇਸ ਮੁੱਦੇ ਤੇ ਧਰਮਸੋਤ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਹਨ।
ਅਜਿਹੇ ‘ਚ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬੀ ਸੀ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 64 ਕਰੋੜ ਰੁਪਏ ਦੇ ਘੁਟਾਲੇ ਨੂੰ ਲੈ ਕੇ ਰਾਜਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਗਨ ਚੌਂਕ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਅਕਾਲੀ ਦਲ ਦੇ ਲੀਡਰਾਂ ਵੱਲੋਂ ਮੰਗ ਕੀਤੀ ਗਈ ਕਿ ਧਰਮਸੋਤ ਨੂੰ ਕੈਬਨਿਟ ਰੈਂਕ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਸੀਬੀਆਈ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬੀ ਸੀ ਵਿੰਗ ਜਸਵਿੰਦਰ ਸਿੰਘ ਜ਼ੈਲਦਾਰ ਹਲਕਾ ਰਾਜਪੁਰਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜੋ ਗਰੀਬ ਬੱਚਿਆਂ ਦਾ ਵਜ਼ੀਫਾ ਹੜੱਪਿਆ ਹੈ ਉਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਬੀਬੀ ਬਲਵਿੰਦਰ ਕੋਰ ਚੀਮਾਂ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ,ਪਟਿਆਲਾ,,ਸੁਸੀਲ ਕੁਮਾਰ,ਜਸਪਾਲ ਸਿੰਘ ਪ੍ਧਾਨ ਆਈ ਟੀ ਵਿੰਗ ਵਿਧਾਨ ਸਭਾ ਹਲਕਾ ਰਾਜਪੁਰਾ,ਪ੍ਧਾਨ ਸ੍ਰੋਮਣੀ ਅਕਾਲੀ ਦਲ ਸਰਕਲ ਨਿਊ ਤਹਿਸੀਲ,ਹਰਪ੍ਰੀਤ ਸਿੰਘ ਕਲੱਕਤਾ,ਲਾਲੀ ਢੀਡਸਾ,ਹੈਪੀ ਹਸਨਪੁਰ,ਗੁਰਮੀਤ ਸਿੰਘ ਹਰਿਆਉ,ਮਿੰਟੂ ਜਨਸੂਈ,ਜਗਤਾਰ ਸਿੰਘ ਸੋਨੂੰ, ਜੋਨੀ ਅਲੂਣਾ,ਅਸੋਕ ਅਲੂਣਾ,ਸੁਰੇਸ਼ ਚੋਧਰੀ ਬਰਾੜ ਜੰਡੋਲੀ,ਸੁੱਖਾ ਅਕਬਰਪੁਰ,ਅਮਨ ਖਡੋਲੀਅਤੇ ਪ੍ਰੀਤ ਚੋਹਾਨ ਮੌਜੂਦ ਸਨ। ਬੀ ਸੀ ਵਿੰਗ ਹਲਕਾ ਰਾਜਪੁਰਾ,ਸੁਸੀਲ ਕੁਮਾਰ,ਜਸਪਾਲ ਸਿੰਘ ਪ੍ਧਾਨ ਆਈ ਟੀ ਵਿੰਗ ਵਿਧਾਨ ਸਭਾ ਹਲਕਾ ਰਾਜਪੁਰਾ,ਪ੍ਧਾਨ ਸ੍ਰੋਮਣੀ ਅਕਾਲੀ ਦਲ ਸਰਕਲ ਨਿਊ ਤਹਿਸੀਲ,ਹਰਪ੍ਰੀਤ ਸਿੰਘ ਕਲੱਕਤਾ,ਲਾਲੀ ਢੀਡਸਾ,ਹੈਪੀ ਹਸਨਪੁਰ,ਗੁਰਮੀਤ ਸਿੰਘ ਹਰਿਆਉ,ਮਿੰਟੂ ਜਨਸੂਈ,ਜਗਤਾਰ ਸਿੰਘ ਸੋਨੂੰ, ਜੋਨੀ ਅਲੂਣਾ,ਅਸੋਕ ਅਲੂਣਾ,ਸੁਰੇਸ਼ ਚੋਧਰੀ ਬਰਾੜ ਜੰਡੋਲੀ,ਸੁੱਖਾ ਅਕਬਰਪੁਰ,ਅਮਨ ਖਡੋਲੀਅਤੇ ਪ੍ਰੀਤ ਚੋਹਾਨ ਮੌਜੂਦ ਸਨ।