ਸ੍ਰੀ ਮੁਕਤਸਰ ਸਾਹਿਬ, 1 ਸਤੰਬਰ 2020 – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਕੋਰੋਨਾ ਦੇ ਇਕੱਠੇ 70 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 1 ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲਿਆਂ ਵਿੱਚੋਂ 15 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 11 ਕੇਸ ਮਲੋਟ, 7 ਕੇਸ ਗਿੱਦੜਬਾਹਾ, 2 ਕੇਸ ਥਾਣਾ ਲੱਖੇਵਾਲੀ (ਹਵਾਲਾਤੀ), 2 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਨੰਦਗੜ੍ਹ, 1 ਕੇਸ ਪਿੰਡ ਗੁਰੂਸਰ ਜੋਧਾਂ, 2 ਕੇਸ ਪਿੰਡ ਪਿੰਡ ਬਰੀਵਾਲਾ, 1 ਕੇਸ ਪਿੰਡ ਥੇਹੜੀ, 1 ਕੇਸ ਪਿੰਡ ਦੋਦਾ, 2 ਕੇਸ ਪਿੰਡ ਕੋਟਲੀ ਅਬਲੂ, 1 ਕੇਸ ਪਿੰਡ ਲੱਖੇਵਾਲੀ, 2 ਕੇਸ ਪਿੰਡ ਅਬੁਲ ਖ਼ੁਰਾਣਾ, 1 ਕੇਸ ਪਿੰਡ ਬੀਦੋਵਾਲੀ, 3 ਕੇਸ ਪਿੰਡ ਮਹਿਣਾ, 2 ਕੇਸ ਪਿੰਡ ਤਰਮਾਲਾ, 3 ਕੇਸ ਲੰਬੀ, 2 ਕੇਸ ਪਿੰਡ ਜੰਡਵਾਲਾ, 1 ਕੇਸ ਖੁੱਡੀਆਂ ਮਹਾਂ ਸਿੰਘ, 2 ਕੇਸ ਮਿੱਡੂ ਖੇੜਾ, 1 ਕੇਸ ਪਿੰਡ ਚੱਕ ਗਿਲਜੇਵਾਲਾ, 1 ਕੇਸ ਪਿੰਡ ਰੁਪਾਣਾ, 1 ਕੇਸ ਪਿੰਡ ਸੋਥਾ, 3 ਕੇਸ ਪਿੰਡ ਬਾਦਲ ਅਤੇ 1 ਕੇਸ ਪਿੰਡ ਸੱਕਾਂਵਾਲੀ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਮਲੋਟ ਵਾਸੀ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਹੋਈ ਹੈ, ਜੋ ਆਈਵੀਵਾਈ ਹਸਪਤਾਲ ਮੋਹਾਲੀ ਵਿਖੇ ਦਾਖ਼ਲ ਸੀ, ਜਿਸਨੂੰ ਸ਼ੂਗਰ ਦੀ ਸਮੱਸਿਆ ਸੀ, ਜਿਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਹੈ। ਇਸ ਤੋਂ ਇਲਾਵਾ ਅੱਜ 17 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਅੱਜ 426 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1477 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 525 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 993 ਹੋ ਗਿਆ ਹੈ, ਜਿਸ ਵਿੱਚੋਂ 633 ਮਰੀਜ਼ਾਂ ਨੂੰ ਹੁਣ ਤੱਕ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 350 ਕੇਸ ਐਕਟਿਵ ਹਨ। ਵਰਣਨਯੋਗ ਹੈ ਕਿ ਕੋਰੋਨਾ ਕਰਕੇ ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਮੌਤਾਂ ਦੀ ਗਿਣਤੀ ਹੁਣ 10 ਹੋ ਗਈ ਹੈ।