• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ

Asli Punjabi by Asli Punjabi
May 18, 2020
in Punjab
0
ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ-ਜ਼ਿਲ੍ਹਾ ਮੈਜਿਸਟਰੇਟ ਪਟਿਆਲਾ
587
SHARES
3.3k
VIEWS
Share on FacebookShare on TwitterShare on Whatsapp

You might also like

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

-31 ਮਈ ਤੱਕ ਰਹੇਗੀ ਤਾਲਾਬੰਦੀ, ਦੁਕਾਨਾਂ ਖੋਲ੍ਹਣ ਦਾ ਰੋਸਟਰ ਜਾਰੀ
-ਕੰਟੇਨਮੈਂਟ ਖੇਤਰਾਂ ‘ਚ ਕੇਵਲ ਜਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਜਾਰੀ ਰਹਿਗੀ
ਪਟਿਆਲਾ, 18 ਮਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੇ ਹੁਕਮਾਂ ਵਿੱਚ ਬੀਤੀ ਦੇਰ ਰਾਤ ਤਬਦੀਲੀ ਕਰਦਿਆਂ ਹੁਣ ਕੇਵਲ ਰਾਤ ਦਾ ਹੀ ਕਰਫਿਊ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਸੀ.ਆਰ.ਪੀ.ਸੀ. ਦੀ ਦਫ਼ਾ 144 ਤਹਿਤ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਜਦੋਂਕਿ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਲਾਗੂ ਤਾਲਾਬੰਦੀ 31 ਮਈ ਤੱਕ ਜਾਰੀ ਰਹੇਗੀ। ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਵੱਖ-ਵੱਖ ਵਸਤਾਂ ਤੇ ਸੇਵਾਵਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਦਿਨਾਂ ਮੁਤਾਬਕ ਦੁਕਾਨਵਾਰ ਰੋਸਟਰ ਵੀ ਜਾਰੀ ਕੀਤਾ ਹੈ। ਪਰੰਤੂ ਕੰਟੇਨਮੈਂਟ ਜੋਨ ਵਿੱਚ ਮੈਡੀਕਲ ਐਮਰਜੈਂਸੀ ਅਤੇ ਜਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਤੋਂ ਬਿਨ੍ਹਾਂ ਕੋਈ ਹੋਰ ਗਤੀਵਿਧੀ ਕਰਨ ਜਾਂ ਲੋਕਾਂ ਦੀ ਆਵਾਜਾਈ ਦੀ ਇਜ਼ਾਜਤ ਨਹੀਂ ਹੋਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਨਾਨ ਕੰਟੇਨਮੈਂਟ ਜੋਨ ਵਿੱਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਦੀ ਓ.ਪੀ.ਡੀ. ਸਮੇਤ ਲੋਕਾਂ ਦੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਅੰਤਰ ਰਾਜੀ ਆਵਾਜਾਈ ਨੂੰ ਇਜ਼ਾਜਤ ਹੋਵੇਗੀ। ਗ੍ਰਹਿ ਮੰਤਰਾਲੇ ਦੇ 17 ਮਈ ਦੇ ਨਿਰਦੇਸ਼ਾਂ ਮੁਤਾਬਕ ਵੱਖ-ਵੱਖ ਰਾਜਾਂ ਦੇ ਵਸਨੀਕਾਂ ਦੀ ਆਵਾਜਾਈ ਸਮੇਤ ਵਸਤਾਂ ਦੀ ਢੋਆ-ਢੁਆਈ ਨੂੰ ਵੀ ਆਗਿਆ ਹੈ ਅਤੇ ਇਸੇ ਤਰ੍ਹਾਂ ਰਾਜਾਂ ਦੀ ਆਪਸੀ ਸਹਿਮਤੀ ਨਾਲ ਇੰਟਰ ਸਟੇਟ ਅਤੇ ਅੰਤਰ ਰਾਜੀ ਬੱਸਾਂ ਦੀ ਆਵਾਜਾਈ ਦੀ ਵੀ ਆਗਿਆ ਹੈ। ਰਾਜ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਪ੍ਰੋਟੋਕਾਲ ਮੁਤਾਬਕ ਟੈਕਸੀ, ਕੈਬ, ਆਟੋ ਰਿਕਸ਼ਾ, ਦੋ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਵੀ ਚੱਲ ਸਕੇਗੀ ਪ੍ਰੰਤੂ ਰੇਲ, ਮੈਟਰੋ, ਹਵਾਈ ਆਵਾਜਾਈ ਦੀ ਆਗਿਆ ਨਹੀਂ ਹੈ।
ਸਿੱਖਿਆ ਸੰਸਥਾਵਾਂ, ਸਕੂਲ, ਕਾਲਜ, ਟ੍ਰੇਨਿੰਗ ਅਤੇ ਕੋਚਿੰਗ ਇੰਸਟੀਚਿਊਸ਼ਨਜ ਸਮੇਤ ਹੋਟਲ, ਰੈਸਟੋਰੈਂਟ ਤੇ ਆਉ ਭਗਤ ਦੀਆਂ ਸੇਵਾਵਾਂ, ਸਿਨੇਮਾ ਹਾਲ, ਸ਼ਾਪਿੰਗ ਮਾਲਜ, ਜਿਮਨੇਜੀਅਮ, ਇੰਟਰਟੇਨਮੈਂਟ ਪਾਰਕ, ਥਇਏਟਰ, ਬਾਰਜ, ਆਡੀਟੋਰੀਅਮ, ਸਵਿਮਿੰਗ ਪੂਲਜ, ਅਸੈਂਬਲੀ ਹਾਲ ਅਤੇ ਇਸ ਵਰਗੀਆਂ ਹੋਰ ਥਾਵਾਂ ਬੰਦ ਰਹਿਣਗੀਆਂ। ਸਿਆਸੀ, ਸੱਭਿਆਚਾਰਕ ਤੇ ਹੋਰ ਭੀੜ ਵਾਲੇ ਸੰਮੇਲਣ ਨਹੀਂ ਹੋਣਗੇ। ਧਾਰਮਿਕ ਸਥਾਨਾਂ/ਪੂਜਾ ਅਸਥਾਨਾਂ ‘ਤੇ ਗਤੀਵਿਧੀਆਂ ਦੀ ਇਜ਼ਾਜਤ ਨਹੀਂ ਹੈ। ਆਮ ਲੋਕਾਂ ਦੀ ਰਾਤ ਦੇ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਸਮੇਂ ਆਵਾਜਾਈ ਨਹੀਂ ਹੋ ਸਕੇਗੀ। 65 ਸਾਲ ਤੋਂ ਵਧ ਉਮਰ ਦੇ ਵਿਅਕਤੀਆਂ, ਗਰਭ ਅਵਸਥਾ ਮਹਿਲਾਵਾਂ ਤੇ 10 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਸਮੇਤ ਗੰਭੀਰ ਰੋਗਾਂ ਦੇ ਸ਼ਿਕਾਰ ਵਿਅਕਤੀਆਂ ਦੀ ਆਵਾਜਾਈ ਨੂੰ ਵੀ ਇਜ਼ਾਜਤ ਨਹੀਂ ਹੈ।
ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੋਸਟਰ ਮੁਤਾਬਕ ਹੀ ਖੋਲ੍ਹੀਆਂ ਜਾ ਸਕਣਗੀਆਂ ਪਰ ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ ਜਿਹੜੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਖੁੱਲਣਗੀਆਂ ਉਨ੍ਹਾਂ ਵਿੱਚ ਮੋਬਾਇਲ, ਹਾਰਡਵੇਅਰ, ਪੇਂਟ, ਸੈਨਟਰੀ, ਲੋਹੇ ਤੇ ਸਟੀਲ, ਸਾਇਕਲ ਸੇਲ ਤੇ ਮੁਰੰਮਤ, ਇਲੈਕਟਰੀਕਲ ਤੇ ਇਲੈਕਟ੍ਰੋਨਿਕਸ ਗੁਡਸ, ਭਾਂਡਿਆਂ ਅਤੇ ਆਟੋਮੋਬਾਇਲਜ ਦੀਆਂ ਦੁਕਾਨਾਂ ਆਦਿ ਸ਼ਾਮਲ ਹਨ। ਜਦੋਂਕਿ ਸਵੀਟਸ, ਬੇਕਰੀ, ਜੂਸ ਬਾਰ, ਆਈਸ ਕਰੀਮ, ਮੀਟ ਤੇ ਪੋਲਟਰੀ, ਫਲਾਂ ਤੇ ਸਬਜ਼ੀਆਂ, ਦੁੱਧ ਦੀਆਂ ਡੇਅਰੀਜ, ਮੈਡੀਕਲ ਸਟੋਰ, ਗਰੌਸਰੀ, ਫੋਟੋਸਟੇਟ ਦੀਆਂ ਦੁਕਾਨਾਂ ਹਰ ਰੋਜ਼ ਖੁੱਲ੍ਹ ਸਕਣਗੀਆਂ।
ਇਸ ਤੋਂ ਬਿਨ੍ਹਾਂ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਖੋਲ੍ਹੀਆਂ ਜਾ ਸਕਣ ਵਾਲੀਆਂ ਦੁਕਾਨਾਂ ਵਿੱਚ ਰੇਡੀਮੇਡ ਗਾਰਮੈਂਟਸ, ਕੱਪੜੇ, ਸਾੜੀ ਸ਼ਾਪਸ, ਹੈਂਡਲੂਮ, ਜੁੱਤੀਆਂ ਦੀਆਂ ਦੁਕਾਨਾਂ, ਪ੍ਰਿਟਿੰਗ ਪ੍ਰੈਸ, ਫਲੈਕਸ ਪ੍ਰਿੰਟਿੰਗ, ਆਪਟੀਕਲ ਵੀਅਰਜ, ਕਿਤਾਬਾਂ, ਸਟੇਸ਼ਨਰੀ, ਸਟੈਂਪਸ, ਫੋਟੋਗ੍ਰਾਫ਼ੀ ਦੀਆਂ ਦੁਕਾਨਾਂ, ਫਰਨੀਚਰ, ਬੈਗ, ਸੂਟਕੇਸ, ਜਵੈਲਰੀ ਤੇ ਟੇਲਰ ਸਮੇਤ ਕਾਸਮੈਟਿਕਸ, ਜਨਰਲ ਤੇ ਗਿਫ਼ਟ ਸਟੋਰ ਸ਼ਾਮਲ ਹਨ। ਪ੍ਰੰਤੂ ਹਰ ਦੁਕਾਨਾਂ ਵਿੱਚ ਸਮਾਜਿਕ ਦੂਰੀ ਦੇ ਨਿਯਮ ਤਹਿਤ ਦੋ ਗਜ਼ ਦੀ ਦੂਰੀ ਨਿਯਮ ਦਾ ਪਾਲਣ ਕਰਨਾ ਹੋਵੇਗਾ ਅਤੇ ਦੁਕਾਨਾਂ ‘ਚ ਇਕ ਸਮੇਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਖੇਡ ਕੰਪਲੈਕਸ ਤੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਬਗੈਰ ਖੇਡ ਗਤੀਵਿਧੀਆਂ ਕੀਤੀਆਂ ਜਾ ਸਕਣਗੀਆਂ। ਰੈਸਟੋਰੈਂਟਾਂ ਵਿੱਚ ਬੈਠਕੇ ਖਾਣ-ਪੀਣ ਦੀ ਮਨਾਹੀ, ਕੇਵਲ ਵਸਤਾਂ ਦੀ ਘਰ-ਘਰ ਸਪਲਾਈ ਲਈ ਖੋਲ੍ਹਣ ਦੀ ਇਜ਼ਾਜਤ, ਸ਼ਹਿਰੀ ਤੇ ਦਿਹਾਤੀ ਖੇਤਰਾਂ ‘ਚ ਬਾਰਬਰ, ਨਾਈਆਂ, ਸੈਲੂਨ, ਬਿਊਟੀ ਪਾਰਲਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਤਹਿਤ ਆਗਿਆ। ਇਸੇ ਤਰ੍ਹਾਂ ਪੇਂਡੂ ਤੇ ਸ਼ਹਿਰੀ ਖੇਤਰਾਂ ‘ਚ ਉਸਾਰੀ ਕੰਮਾਂ ਸਮੇਤ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਗਤੀਵਿਧੀਆਂ ਜੋ ਕਿ ਜਰੂਰੀ ਸੇਵਾਵਾਂ ‘ਚ ਸ਼ਾਮਲ ਹਨ ਦੀਆਂ ਗਤੀਵਿਧੀਆਂ ਵੀ ਕੀਤੀਆਂ ਜਾ ਸਕਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ, ਜਿਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਹੈ, ਉਨ੍ਹਾਂ ‘ਚ ਬੈਂਕਾਂ, ਵਿਤੀ ਲੈਣ-ਦੇਣ, ਕੋਰੀਅਰ, ਡਾਕ ਸੇਵਾ, ਦਿਹਾਤੀ ਤੇ ਸ਼ਹਿਰੀ ਖੇਤਰ ‘ਚ ਉਦਯੋਗ, ਦਫ਼ਤਰੀ ਕੰਮਾਂ ਅਤੇ ਆਨਲਾਇਨ ਪੜ੍ਹਾਈ ਅਤੇ ਕਿਤਾਬਾਂ ਦੇਣ ਲਈ ਵਿੱਦਿਅਕ ਸੰਸਥਾਵਾਂ, ਪ੍ਰਾਈਵੇਟ ਦਫ਼ਤਰ, ਕੇਂਦਰ ਸਰਕਾਰ ਦੇ ਦਫ਼ਤਰਾਂ ਸਮੇਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਰਾਜ ਸਰਕਾਰ ਦੇ ਦਫ਼ਤਰਾਂ ਆਦਿ ਨੂੰ ਖੋਲ੍ਹਣ ਦੀ ਆਗਿਆ ਹੈ ਪ੍ਰੰਤੂ ਦਫ਼ਤਰਾਂ ਵਿੱਚ ਭੀੜ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਇਆ ਜਾਵੇਗਾ।
ਇਸ ਤੋਂ ਬਿਨ੍ਹਾਂ ਜਿਹੜੀਆਂ ਗਤੀਵਿਧੀਆਂ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਾਹੀ ਨਹੀਂ ਹੈ, ਉਹ ਵੀ ਕਰਨ ਦੀ ਇਜ਼ਾਜਤ ਹੋਵੇਗੀ। ਇਸ ਤਾਲਾਬੰਦੀ ਦੌਰਾਨ ਕਾਮਿਆਂ ਦੇ ਮੁਲਾਜਮਾਂ ਦੇ ਆਪਣੇ ਅਧਿਕਾਰਤ ਪਛਾਣ ਪੱਤਰਾਂ ਨਾਲ, ਬਿਨ੍ਹਾਂ ਕਿਸੇ ਪਾਸ ਦੇ ਆਵਾਜਾਈ ਕਰਨ ਦੀ ਆਗਿਆ ਹੋਵੇਗੀ। ਵਾਹਨਾਂ ਨੂੰ ਨਿਰਧਾਰਤ ਸਮੇਂ ‘ਚ ਆਵਾਜਾਈ ਲਈ ਕਿਸੇ ਪਾਸ ਦੀ ਲੋੜ ਨਹੀਂ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਕੋਵਿਡ-19 ਪ੍ਰਬੰਧਨ ਲਈ ਕੌਮੀ ਪੱਧਰ ‘ਤੇ ਜਾਰੀ ਹਦਾਇਤਾਂ ਦਾ ਪਾਲਣ ਕਰਨਾ ਯਕੀਨੀ ਬਣਾਇਆ ਜਾਵੇਗਾ। ਜਿਸ ਤਹਿਤ ਜਨਤਕ ਸਥਾਨਾਂ ‘ਤੇ ਫੇਸ ਮਾਸਕ ਪਾਉਣਾ ਲਾਜਮੀ ਹੈ। ਕੰਮ ਵਾਲੀ ਜਗ੍ਹਾ ਅਤੇ ਜਨਤਕ ਥਾਵਾਂ ‘ਤੇ ਥੁੱਕਣ ‘ਤੇ ਜ਼ੁਰਮਾਨਾ ਹੋਵੇਗਾ, ਟਰਾਂਸਪੋਰਟ ਤੇ ਜਨਤਕ ਥਾਵਾਂ ‘ਤੇ ਸਮਾਜਿਕ (ਸਰੀਰਕ) ਦੂਰੀ ਦੇ ਨਿਯਮ ਦੀ ਪਾਲਣਾਂ, ਵਿਆਹਾਂ ਆਦਿ ‘ਤੇ ਵੱਧ ਤੋਂ ਵੱਧ 50 ਜਣਿਆਂ ਦਾ ਇਕੱਠ ਹੋ ਸਕੇਗਾ ਤੇ ਇੱਥੇ ਵੀ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇਗਾ। ਅੰਤਮ ਸਸਕਾਰ ਆਦਿ ਮੌਕੇ 20 ਵਿਅਕਤੀਆਂ ਦੋਂ ਵਧ ਦਾ ਇਕੱਠ ਨਹੀਂ ਹੋ ਸਕੇਗਾ। ਜਨਤਕ ਥਾਵਾਂ ‘ਤੇ ਸ਼ਰਾਬ ਪੀਣ, ਪਾਨ, ਗੁਟਕਾ, ਤੰਬਾਕੂ ਆਦਿ ਦਾ ਸੇਵਨ ਨਹੀਂ ਕੀਤਾ ਜਾ ਸਕੇਗਾ।
ਇਸ ਤੋਂ ਇਲਾਵਾ ਜੇ ਸੰਭਵ ਹੋਵੇ ਤਾਂ ਘਰ ਤੋਂ ਕੰਮ ਨੂੰ ਤਰਜੀਹ ਦਿੱਤੀ ਜਾਵੇ। ਦਫ਼ਤਰਾਂ ‘ਚ ਦਾਖਲੇ ਸਮੇਂ ਥਰਮਲ ਸਕੈਨਿੰਗ, ਹੱਥ ਧੋਹਣ, ਸੈਨੇਟਾਈਜੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ। ਹਰ ਕੰਮ ਦੇ ਸਥਾਨ ਦੇ ਮੁਖੀ ਦੀ ਇਹ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਦਫ਼ਤਰ, ਕੰਮ ਦੇ ਸਥਾਨ ‘ਤੇ ਕੰਮ ਸਮੇਂ, ਸ਼ਿਫ਼ਟ ਅਤੇ ਲੰਚ ਬਰੇਕ ਆਦਿ ਸਮੇਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਏਗਾ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਆਪਦਾ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੇ 60 ਅਤੇ ਭਾਰਤੀ ਦੰਡਾਵਲੀ 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।

Previous Post

ਸੋਧੀ ਹੋਈ ਡਿਸਚਾਰਜ ਨੀਤੀ ਅਨੁਸਾਰ ਅੱਜ 952 ਵਿਅਕਤੀ ਡਿਸਚਾਰਜ ਹੋਏ : ਬਲਬੀਰ ਸਿੰਘ ਸਿੱਧੂ

Next Post

ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦਾ ਦੇਹਾਂਤ, ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

Asli Punjabi

Asli Punjabi

Related Posts

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

by Asli Punjabi
March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

by Asli Punjabi
March 9, 2026
ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ
Punjab

ਲੁਧਿਆਣਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਨਸ਼ੀਲੀਆਂ ਗੋਲੀਆਂ ਸਣੇ ਨਾਮੀ ਤਸਕਰ ਕਾਬੂ

by Asli Punjabi
March 9, 2026
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ
Punjab

ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

by Asli Punjabi
March 9, 2026
ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ
Punjab

ਸ਼ਾਹ ਸਤਨਾਮ ਬੁਆਏਜ਼ ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

by Asli Punjabi
March 9, 2026
Next Post
ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦਾ ਦੇਹਾਂਤ, ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਗਿਆਨੀ ਸਵਰਨ ਸਿੰਘ ਦਾ ਦੇਹਾਂਤ, ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ

Recommended

ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 42,766 ਨਵੇਂ ਮਾਮਲੇ, 1206 ਮੌਤਾਂ

ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 42,766 ਨਵੇਂ ਮਾਮਲੇ, 1206 ਮੌਤਾਂ

July 11, 2021
ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਉਮੜਿਆ ਵਰਕਰਾਂ ਦਾ ਜਨਸੈਲਾਬ, ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਉਮੜਿਆ ਵਰਕਰਾਂ ਦਾ ਜਨਸੈਲਾਬ, ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

October 8, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In