ਮੋਹਾਲੀ, 4 ਅਗਸਤ 2020 – ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਡਾ. ਦਰਪਨ ਆਹਲੂਵਾਲੀਆ ਨੇ ਯੂਪੀਐੱਸਸੀ ਦੀਆਂ ਪ੍ਰੀਖਿਆਵਾਂ ‘ਚ 80ਵਾਂ ਸਥਾਨ ਹਾਸਿਲ ਕੀਤਾ ਹੈ। ਡਾ. ਦਰਪਨ ਨੇ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਪਿਛਲੇ 2 ਸਾਲਾਂ ਤੋਂ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ।
ਦਰਪਨ ਨੇ ਸਾਲ 2019 ‘ਚ ਵੀ ਯੂਪੀਐੱਸਈ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿਚ ਉਹ ਘੱਟ ਨੰਬਰਾਂ ਕਾਰਨ ਸਿਲੈਕਸ਼ਨ ਤੋਂ ਵਾਂਝੀ ਰਹਿ ਗਈ ਤੇ ਉਸ ਨੇ ਦੁਬਾਰਾ ਜੀਅ-ਤੋੜ ਮਿਹਨਤ ਕਰਕੇ ਹੁਣ 80ਵਾਂ ਰੈਂਕ ਹਾਸਲ ਕਰ ਲਿਆ। ਉਸ ਨੇ ਸਾਲ 2017 ਵਿਚ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰ ਕੇ ਚੰਡੀਗੜ੍ਹ ਦੀ ਕਿਸੇ ਐਨ.ਜੀ.ਓ ‘ਚ ਸੇਵਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਲਈ ਉਹ ਹਰ ਰੋਜ਼ 14 ਘੰਟੇ ਤਕ ਪੜ੍ਹਾਈ ਕਰਦੀ ਸੀ।