ਗੋਧਰਾ, 29 ਜੁਲਾਈ -ਗੁਜਰਾਤ ਵਿੱਚ ਮੱਧਵਰਤੀ ਪੰਚਮਹਾਲ ਜ਼ਿਲ੍ਹੇ ਦੇ ਹੈਡ ਕੁਆਰਟਰ ਸ਼ਹਿਰ ਗੋਧਰਾ ਵਿੱਚ ਪੁਲੀਸ ਨੇ ਪਣੇ 5 ਕਰੋੜ ਰੁਪਏ ਤੋਂ ਵੱਧ ਦੇ 500-1000 ਦੇ ਪੁਰਾਣੇ ਨੋਟ ਬਰਾਮਦ ਕਰ ਕੇ ਇਸ ਸਿਲਸਿਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਛਾਪੇਮਾਰੀ ਵਿੱਚ ਗੋਧਰਾ ਸ਼ਹਿਰ ਦੇ ਮੇਡ ਸਕਰਲ ਅੰਡਰਪਾਸ ਨੇੜੇ ਟਾਇਰ ਦੀ ਇਕ ਦੁਕਾਨ ਤੋਂ ਨਵੰਬਰ 2016 ਵਿੱਚ ਨੋਟਬੰਦੀ ਦੌਰਾਨ ਰੱਦ ਕੀਤੇ ਗਏ 1000 ਰੁਪਏ ਦੇ 500 ਨੋਟ ਮੰਗਲਵਾਰ ਮਿਲੇ ਹਨ|
ਸਪੈਸ਼ਲ ਆਪਰੇਸ਼ਨ ਗਰੁੱਪ ਨੇ ਇਸ ਦੇ ਮਾਲਕ ਫਾਰੂਖ ਇਸ਼ਾਕ ਛੋਟਾ ਨੂੰ ਗ੍ਰਿਫਤਾਰ ਕਰ ਲਿਆ ਹੈ| ਇਸ ਤੋਂ ਬਾਅਦ ਫਾਰੂਖ ਨੂੰ ਨਾਲ ਰੱਖਦੇ ਹੋਏ ਸ਼ਹਿਰ ਦੇ ਧੰਤਯਾ ਪਲਾਟ ਵਾਸੀ ਇਦਰਿਸ਼ ਸੁਲੇਮਾਨ ਹਯਾਤ ਅਤੇ ਉਸ ਦੇ ਬੇਟੇ ਜੁਬੇਰ ਨੂੰ ਫੜਿਆ ਗਿਆ| ਉਨ੍ਹਾਂ ਦੇ ਮਕਾਨ ਦੀ ਤਲਾਸ਼ੀ ਦੌਰਾਨ ਉਹ ਦੌੜ ਗਿਆ| ਬਾਅਦ ਵਿੱਚ ਜੁਬੇਰ ਦੀ ਇੰਡਿਕਾ ਕਾਰ ਅਤੇ ਉਨ੍ਹਾਂ ਦੇ ਮਕਾਨ ਤੋਂ 1000 ਰੁਪਏ ਦੇ 9312 ਅਤੇ 500 ਦੇ 76739 ਨੋਟ ਮਿਲੇ ਹਨ| ਇਨ੍ਹਾਂ ਦੀ ਕੁੱਲ ਕੀਮਤ 4,76,81,500 ਹੈ| ਪੁਲੀਸ ਨੇ ਇਸ ਸਿਲਸਿਲੇ ਵਿੱਚ ਸ਼ਹਿਰ ਦੇ ਬੀ ਡਿਵੀਜ਼ਨ ਥਾਣੇ ਵਿੱਚ ਮਾਮਲਾ ਦਰਜ ਕਰ ਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ| ਫਰਾਰ ਇਦਰਿਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੋਟਬੰਦੀ ਦੇ ਇੰਨੇ ਸਮੇਂ ਬਾਅਦ ਵੀ ਇੰਨੀ ਵੱਡੀ ਗਿਣਤੀ ਵਿੱਚ ਅਜਿਹੇ ਨੋਟ ਨਾਲ ਇਹ ਕੀ ਕਰਨ ਵਾਲੇ ਸਨ|