ਨਵੀਂ ਦਿੱਲੀ, 29 ਜੁਲਾਈ 2020 – ਭਰਤ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਟੱਪ ਚੁੱਕੀ ਹੈ ਅਤੇ ਹੁਣ ਤੱਕ ਭਾਰਤ ‘ਚ ਇਸ ਵਾਇਰਸ ਤੋਂ ਕੁੱਲ 1,532,135 ਮਰੀਜ਼ ਪ੍ਰਭਾਵਿਤ ਹੋ ਚੁੱਕੇ ਹਨ। ਉੱਥੇ ਹੀ ਇਸ ਵਾਇਰਸ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੀ 34,224 ਹੋ ਚੁੱਕੀ ਹੈ। ਉੱਤੇ ਹੀ ਹੁਣ ਤੱਕ ਇਸ ਵਾਇਰਸ ਤੋਂ ਦਸ ਲੱਖ ਦੇ ਕਰੀਬ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜੋ ਕਿ ਕੁੱਲ ਅੰਕੜਾ 988,770 ਹੈ। ਜਦੋਂ ਕਿ ਭਾਰਤ ‘ਚ ਅਜੇ ਵੀ ਕੋਰੋਨਾ ਦੇ 509,141 ਮਰੀਜ਼ ਐਕਟਿਵ ਹਨ। ਜਦੋਂ ਕਿ ਭਾਰਤ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਦੁਨੀਆਂ ਭਰ ‘ਚੋਂ ਤੀਸਰੇ ਨੰਬਰ ‘ਤੇ ਹੈ।