ਨਵੀਂ ਦਿੱਲੀ, 29 ਜੁਲਾਈ 2020 – ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ ਸਟੂਅਰਟ ਬਰਾਡ ਨੇ ਵੈਸਟ ਇੰਡੀਜ਼ ਖਿਲਾਫ ਮੈਨਚੈਸਟਰ ਟੈਸਟ ਮੈਚ ਦੇ ਪੰਜਵੇ ਅਤੇ ਆਖਰੀ ਦਿਨ 500 ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿਖਾਇਆ ਹੈ। ਉਹ ਅਜਿਹਾ ਕਰਨ ਵਾਲੇ ਦੁਨੀਆਂ ਦੇ 7ਵੇਂ ਅਤੇ ਇੰਗਲੈਂਡ ਦੇ ਦੂਜੇ ਗੇਂਦਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਜੇਮਸ ਐਂਡਰਸਨ ਨੇ ਹੀ ਇਹ ਉਪਲਬਧੀ ਹਾਸਲ ਕੀਤੀ ਸੀ।
ਸਟੂਅਰਟ ਬ੍ਰਾਡ ਤੋਂ ਪਹਿਲਾਂ ਦੁਨੀਆਂ ਭਰ ਦੇ ਗੇਂਦਬਾਜਾਂ ‘ਚੋਂ ਮੁਥਹੀਆ ਮੁਰਲੀਧਰਨ (800 ਵਿਕਟਾਂ), ਸ਼ੇਨ ਵਾਰਨ (708), ਅਨਿਲ ਕੁੰਬਲੇ (619), ਜੇਮਜ਼ ਐਂਡਰਸਨ (589), ਗਲੇਨ ਮੈਕਗ੍ਰਾਥ (563) ਅਤੇ ਕਰਟਨੀ ਵਾਲਸ਼ (519) ਨੇ ਟੈਸਟ ਮੈਚਾਂ ਵਿੱਚ 500 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਵੈਸਟਇੰਡੀਜ਼ ਦੇ ਮਹਾਨ ਗੇਂਦਬਾਜ਼ ਕਰਟਨੀ ਵਾਲਸ਼ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਸਨ।