ਅੰਬਾਲਾ, 29 ਜੁਲਾਈ 2020 – ਭਾਰਤੀ ਹਵਾਈ ਸੈਨਾ ਦੇ ਬੇੜੇ ‘ਚ ਅੱਜ ਪੰਜ ਸੁਪਰਸੌਨਿਕ ਰਾਫੇਲ ਜਹਾਜ਼ਾਂ ਦੀ ਐਂਟਰੀ ਹੋ ਗਈ। ਇਨ੍ਹਾਂ ਲੜਾਕੂ ਜਹਾਜ਼ਾਂ ਦੀ ਅੰਬਾਲਾ ਏਅਰਬੇਸ ‘ਤੇ ਹੈਪੀ ਲੈਂਡਿੰਗ ਹੋਈ। ਜਹਾਜ਼ਾਂ ਨੂੰ ਏਅਰਬੇਸ ‘ਤੇ ਉਤਾਰਨ ਸਮੇਂ ਵਾਟਰ ਸਲੂਟ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹਵਾਈ ਸੈਨਾ ਦੇ ਏਅਰ ਚੀਫ ਮਾਰਸ਼ਲ ਆਰ.ਕੇ.ਐਸ ਭਦੌਰੀਆ ਹਵਾਈ ਸੈਨਾ ਦੇ ਪ੍ਰਮੁੱਖ ਅਧਿਕਾਰੀ ਮੌਜੂਦ ਰਹੇ।
ਪੰਜਾਂ ਜਹਾਜ਼ਾਂ ਨੂੰ ਲਿਆਉਣ ਵਾਲੀ ਟੀਮ ਦੀ ਅਗਵਾਈ ਹਵਾਈ ਸੈਨਾ ਅਧਿਕਾਰੀ ਹਰਕੀਰਤ ਸਿੰਘ ਨੇ ਕੀਤੀ।